ਫੁਜਹੋਊ— ਲਗਾਤਾਰ ਖਰਾਬ ਪ੍ਰਦਰਸ਼ਨ ਨਾਲ ਜੂਝ ਰਹੀ ਪੀ.ਵੀ. ਸਿੰਧੂ ਇਕ ਵਾਰ ਫਿਰ ਆਪਣੀ ਲੈਅ 'ਚ ਪਰਤਨ 'ਚ ਅਸਫਲ ਰਹੀ ਅਤੇ ਚਾਈਨਾ ਓਪਨ ਦੇ ਕੁਆਰਟਰ ਫਾਈਨਲ 'ਚ ਹੀ ਉਨ੍ਹਾਂ ਦਾ ਸਫਰ ਰੁਕ ਗਿਆ। ਓਲੰਪਿਕ 'ਚ ਚਾਂਦੀ ਤਮਗਾ ਜੇਤੂ ਸਿੰਧੂ ਨੂੰ ਸਥਾਨਕ ਖਿਡਾਰਨ ਬਿੰਗਜੀਆਓ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੋਹਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ 'ਚ ਚੀਨੀ ਖਿਡਾਰਨ ਨੇ 17-21, 21-17, 15-21 ਨਾਲ ਬਾਜ਼ੀ ਮਾਰ ਲਈ।

ਪਹਿਲਾ ਗੇਮ ਗੁਆਉਣ ਦੇ ਬਾਅਦ ਸਿੰਧੂ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਦੂਜਾ ਗੇਮ ਜਿੱਤ ਕੇ ਮੁਕਾਬਲਾ ਬਰਾਬਰੀ 'ਤੇ ਲਿਆ ਦਿੱਤਾ। ਪਰ ਤੀਜੇ ਗੇਮ 'ਚ ਚੀਨੀ ਖਿਡਾਰਨ ਜ਼ਿਆਦਾ ਹਾਵੀ ਦਿਖੀ ਅਤੇ ਸ਼ੁਰੂਆਤੀ ਸੰਘਰਸ਼ ਦੇ ਬਾਅਦ ਸਿੰਧੂ 'ਤੇ ਦਬਾਅ ਬਣਾਉਣ 'ਚ ਕਾਮਯਾਬ ਰਿਹਾ। ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ ਸਿੰਧੂ ਇਸ ਚੀਨੀ ਖਿਡਾਰਨ ਦੀ ਰੁਕਾਵਟ ਨੂੰ ਪਾਰ ਨਹੀਂ ਕਰ ਸਕੀ। ਸਿੰਧੂ ਨੇ ਬੁਸਾਨਨ ਓਂਗਬਮਰੰਗਫਾਨ ਨੂੰ ਸਿੱਧੇ ਗੇਮ 'ਚ 21-12, 21-15 ਨਾਲ ਹਰਾ ਕੇ ਅੰਤਿਮ 8 'ਚ ਪ੍ਰਵੇਸ਼ ਕੀਤਾ ਸੀ।
ਸਾਥੀਆਨ ਨੇ ਕੀਤਾ ਵੱਡਾ ਉਲਟਫੇਰ, ਦੁਨੀਆ ਦੇ 16ਵੇਂ ਨੰਬਰ ਦੇ ਖਿਡਾਰੀ ਨੂੰ ਹਰਾਇਆ
NEXT STORY