ਟੋਰਾਂਟੋ- ਦੂਜਾ ਦਰਜਾ ਪ੍ਰਾਪਤ ਅਮਰੀਕੀ ਟੇਲਰ ਫ੍ਰਿਟਜ਼ ਨੇ ਕੈਨੇਡਾ ਦੇ ਛੇ ਫੁੱਟ ਅੱਠ ਇੰਚ ਲੰਬੇ ਗੈਬਰੀਅਲ ਡਾਇਲੋ ਨੂੰ 6-4, 6-2 ਨਾਲ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਦੇ ਤੀਜੇ ਦੌਰ ਵਿੱਚ ਪ੍ਰਵੇਸ਼ ਕੀਤਾ। ਫ੍ਰਿਟਜ਼ ਦਾ ਸਾਹਮਣਾ ਹੁਣ ਚੈੱਕ ਗਣਰਾਜ ਦੇ 19ਵਾਂ ਦਰਜਾ ਪ੍ਰਾਪਤ ਜਿਰੀ ਲੇਹੇਕਾ ਨਾਲ ਹੋਵੇਗਾ ਜਿਸਨੇ ਫਰਾਂਸ ਦੇ 15ਵਾਂ ਦਰਜਾ ਪ੍ਰਾਪਤ ਆਰਥਰ ਫਿਲਸ ਨੂੰ 3-6, 6-3, 6-4 ਨਾਲ ਹਰਾਇਆ।
ਦੂਜੇ ਮੈਚ ਵਿੱਚ, ਅਮਰੀਕੀ ਬੇਨ ਸ਼ੈਲਟਨ ਨੇ ਹਮਵਤਨ ਬ੍ਰੈਂਡਨ ਨਾਕਾਸ਼ਿਮਾ ਨੂੰ 6-7, 6-2, 7-6 ਨਾਲ ਹਰਾਇਆ। ਹੁਣ ਉਹ ਇਟਲੀ ਦੇ 13ਵਾਂ ਦਰਜਾ ਪ੍ਰਾਪਤ ਫਲਾਵੀਓ ਕੋਬੋਲੀ ਵਿਰੁੱਧ ਖੇਡੇਗਾ। ਰੂਸ ਦੇ ਛੇਵਾਂ ਦਰਜਾ ਪ੍ਰਾਪਤ ਆਂਦਰੇ ਰੂਬਲੇਵ ਨੇ ਇਟਲੀ ਦੇ ਲੋਰੇਂਜੋ ਸੋਨੇਗੋ ਨੂੰ 5-7, 6-4, 6-3 ਨਾਲ ਹਰਾਇਆ। ਸੱਤਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਫ੍ਰਾਂਸਿਸ ਟਿਆਫੋ ਨੇ ਆਸਟ੍ਰੇਲੀਆ ਦੇ ਅਲੈਗਜ਼ੈਂਡਰ ਵੁਕਿਕ ਨੂੰ 6-3, 4-6, 6-3 ਨਾਲ ਹਰਾਇਆ। ਉਹ ਹੁਣ ਆਸਟ੍ਰੇਲੀਆ ਦੇ ਐਲੇਕਸ ਡੀ ਮਿਨੌਰ ਨਾਲ ਖੇਡੇਗਾ।
ਬੁਮਰਾਹ ਨੂੰ ਚੋਣਵੇਂ ਮੈਚ ਖੇਡਣ ਦਾ ਪੂਰਾ ਅਧਿਕਾਰ : ਡੋਏਸ਼ਕਾਟੇ
NEXT STORY