ਤਾਸ਼ਕੰਦ- ਭਾਰਤ ਦੇ ਨੌਜਵਾਨ ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਆਪਣਾ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਸ਼ੁੱਕਰਵਾਰ ਨੂੰ ਇੱਥੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਦੇ ਪੁਰਸ਼ਾਂ ਦੇ 67 ਕਿਲੋਗ੍ਰਾਮ ਵਜ਼ਨ ਵਰਗ 'ਚ 305 ਕਿਲੋਗ੍ਰਾਮ ਦੀ ਕੋਸ਼ਿਸ਼ ਨਾਲ ਸੋਨ ਤਮਗ਼ਾ ਜਿੱਤਣ 'ਚ ਸਫਲ ਰਹੇ ਜਦਕਿ ਅਚਿੰਤਾ ਸ਼ੇਯੂਲੀ 73 ਕਿਲੋਗ੍ਰਾਮ ਵਰਗ ਦੇ ਚੈਂਪੀਅਨ ਬਣੇ।
ਸਾਲ 2018 ਯੁਵਾ ਓਲੰਪਿਕ ਦੇ ਸੋਨ ਤਮਗ਼ਾ ਜੇਤੂ ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਪੁਰਸ਼ਾਂ ਦੇ 67 ਕਿਲੋਗ੍ਰਾਮ ਮੁਕਾਬਲੇ 'ਚ 305 ਕਿਲੋਗ੍ਰਾਮ (141 ਕਿਲੋਗ੍ਰਾਮ+164 ਕਿਲੋਗ੍ਰਾਮ) ਦੀ ਸਰਵਸ੍ਰੇਸ਼ਠ ਕੋਸ਼ਿਸ਼ ਨਾਲ ਆਪਣਾ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦਾ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ 306 ਕਿਲੋਗ੍ਰਾਮ (140 ਕਿਲੋਗ੍ਰਾਮ+166 ਕਿਲੋਗ੍ਰਾਮ) ਹੈ ਜੋ ਉਨ੍ਹਾਂ ਨੇ 2019 'ਚ ਹਾਸਲ ਕੀਤਾ ਸੀ। ਇਸ ਦਰਮਿਆਨ ਸ਼ੇਯੁਲੀ ਨੇ 73 ਕਿਲੋਗ੍ਰਾਮ ਵਜ਼ਨ ਵਰਗ 'ਚ 316 ਕਿਲੋਗ੍ਰਾਮ (143 ਕਿਲੋਗ੍ਰਾਮ+173 ਕਿਲੋਗ੍ਰਾਮ) ਦਾ ਵਜ਼ਨ ਚੁੱਕ ਕੇ ਪੋਡੀਅਮ 'ਚ ਚੋਟੀ ਦਾ ਸਥਾਨ ਹਾਸਲ ਕੀਤਾ।
ਮੁੱਕੇਬਾਜ਼ੀ ਸਮੇਤ 3 ਖੇਡਾਂ 'ਤੇ ਓਲੰਪਿਕ 2028 'ਚੋਂ ਬਾਹਰ ਹੋਣ ਦਾ ਖਤਰਾ
NEXT STORY