ਮੁੰਬਈ (ਵਾਰਤਾ) : ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਘਰੇਲੂ ਪੱਧਰ ’ਤੇ 300 ਵਿਕਟਾਂ ਪੂਰੀਆਂ ਕਰਨ ਦੀ ਉਪਲਬੱਧੀ ਹਾਸਲ ਕਰ ਲਈ ਹੈ ਅਤੇ ਅਨਿਲ ਕੁੰਬਲੇ ਦੇ ਬਾਅਦ ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਦੂਜੇ ਭਾਰਤੀ ਗੇਂਦਬਾਜ਼ ਬਣੇ ਹਨ। ਕੁੰਬਲੇ ਨੇ ਘਰੇਲੂ ਪੱਧਰ ’ਤੇ 350 ਵਿਕਟਾਂ ਹਾਸਲ ਕੀਤੀਆਂ ਸਨ, ਜਦੋਂਕਿ ਅਸ਼ਵਿਨ ਨੇ ਆਪਣੀਆਂ ਵਿਕਟਾਂ ਦੀ ਸੰਖਿਆ 300 ਪਹੁੰਚਾ ਦਿੱਤੀ ਹੈ। ਅਸ਼ਵਿਨ ਨੇ ਇਹ ਉਪਲੱਬਧੀ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਵਿਚ ਹੈਨਰੀ ਨਿਕੋਲਸ ਨੂੰ ਆਊਟ ਕਰਕੇ ਆਪਣੇ ਨਾਮ ਕੀਤੀ। ਘਰੇਲੂ ਪੱਧਰ ’ਤੇ ਸਭ ਤੋਂ ਤੇਜ਼ 300 ਵਿਕਟਾਂ ਪੂਰੀਆਂ ਕਰਨ ਦੇ ਮਾਮਲੇ ਵਿਚ ਅਸ਼ਵਿਨ ਸ੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਤੋਂ ਬਾਅਦ ਦੂਜੇ ਨੰਬਰ ’ਤੇ ਹੈ।
ਭਾਰਤ ਵਿਚ ਸਭ ਤੋਂ ਵੱਧ ਟੈਸਟ ਵਿਕਟਾਂ
350 |
ਅਨਿਲ ਕੁੰਬਲੇ |
300 |
ਰਵੀਚੰਦਰਨ ਅਸ਼ਵਿਨ |
265 |
ਹਰਭਜਨ ਸਿੰਘ |
219 |
ਕਪਿਲ ਦੇਵ |
ਘਰੇਲੂ ਮੈਦਾਨ 'ਤੇ ਸਭ ਤੋਂ ਤੇਜ਼ 300 ਵਿਕਟਾਂ
48 |
ਮੁਥੱਈਆ ਮੁਰਲੀਧਰਨ |
49 |
ਰਵੀਚੰਦਰਨ ਅਸ਼ਵਿਨ |
52 |
ਅਨਿਲ ਕੁੰਬਲੇ |
65 |
ਸ਼ੇਨ ਵਾਰਨ |
71 |
ਜਿਮੀ ਐਂਡਰਸਨ |
76 |
ਸਟੂਅਰਟ ਬਰਾਡ |
ਆਈ. ਸੀ. ਸੀ. ਟੈਸਟ ਰੈਂਕਿੰਗ 'ਚ ਭਾਰਤੀ ਟੀਮ ਦਾ ਜਲਵਾ, ਮੁੜ ਬਣੀ ਨੰਬਰ-1 ਟੀਮ
NEXT STORY