ਲੰਡਨ— ਸਪੈਨਿਸ਼ ਖਿਡਾਰੀ ਰਾਫੇਲ ਨਡਾਲ ਨੇ ਵਿੰਬਲਡਨ ਟੈਨਿਸ ਗ੍ਰੈਂਡਸਲੈਮ ਦੇ ਦੂਜੇ ਦੌਰ ਦੇ ਮੈਚ 'ਚ ਨਿਕ ਕਿਰਗੀਓਸ ਨੂੰ ਹਰਾਇਆ ਜਦਕਿ ਮਹਿਲਾ ਵਰਗ 'ਚ 7 ਵਾਰ ਦੀ ਚੈਂਪੀਅਨ ਸੇਰੇਨਾ ਵਿਲੀਅਮਸ ਅਗਲੇ ਦੌਰ 'ਚ ਪਹੁੰਚੀ। 33 ਸਾਲ ਦੇ ਨਡਾਲ ਨੇ ਚਾਰ ਸੈੱਟ ਤਕ ਚਲੇ ਮੁਕਾਬਲੇ 'ਚ ਆਸਟਰੇਲੀਆਈ ਖਿਡਾਰੀ ਕਿਰਗੀਓਸ 'ਤੇ 6-3, 3-6, 7-6, 7-6 ਨਾਲ ਜਿੱਤ ਹਾਸਲ ਕੀਤੀ। ਇਸ ਦੌਰਾਨ ਕਿਰਗੀਓਸ ਨੂੰ ਖੇਡ ਭਾਵਨਾ ਦੇ ਉਲਟ ਵਿਵਹਾਰ ਕਰਨ ਅਤੇ ਅੰਪਾਇਰ ਤੋਂ ਬਹਿਸ ਲਈ ਚਿਤਾਵਨੀ ਵੀ ਦਿੱਤੀ ਗਈ।

ਨਡਾਲ ਦੀ ਇਹ ਵਿੰਬਲਡਨ 'ਚ 50ਵੀਂ ਜਿੱਤ ਸੀ। ਅੰਤਿਮ-16 'ਚ ਪਹੁੰਚਣ ਲਈ ਉਨ੍ਹਾਂ ਨੂੰ ਫਰਾਂਸ ਦੇ ਜੋ ਵਿਲਫ੍ਰੇਂਡ ਸੋਗਾ ਦੀ ਚੁਣੌਤੀ ਨਾਲ ਪਾਰ ਪਾਉਣਾ ਹੋਵੇਗਾ। 9ਵਾਂ ਦਰਜਾ ਪ੍ਰਾਪਤ ਜਾਨ ਇਸਨਰ ਨੂੰ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤਕ ਚਲੇ ਮੁਕਾਬਲੇ 'ਚ ਕਜ਼ਾਖਸਤਾਨ ਦੇ ਗੈਰ ਦਰਜਾ ਪ੍ਰਾਪਤ ਮਿਖੈਲ ਕੁਕੁਸ਼ਿਨ ਨੇ 6-4, 6-7, 4-6, 6-1, 6-4 ਨਾਲ ਹਰਾਇਆ। ਮਹਿਲਾ ਵਰਗ 'ਚ ਸੇਰੇਨਾ ਵਿਲੀਅਮਸ ਨੇ ਪਹਿਲੇ ਸੈੱਟ 'ਚ ਪਿਛੜਨ ਦੇ ਬਾਅਦ 18 ਸਾਲ ਦੀ ਸਲੋਵੇਨੀਆਈ ਕੁਆਲੀਫਾਇਰ ਕਾਜ਼ਾ ਜੁਵਾਨ ਨੂੰ 2-6, 6-2, 6-4 ਨਾਲ ਹਰਾਇਆ। ਸਾਬਕਾ ਚੈਂਪੀਅਨ ਐਂਜਲਿਕ ਕਰਬਰ ਨੂੰ ਤਿੰਨ ਸੈੱਟ ਤਕ ਚਲੇ ਮੁਕਾਬਲੇ 'ਚ ਲੌਰੇਨ ਡੇਵਿਸ ਤੋਂ 2-6, 6-2, 6-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਜਿੱਤ ਨਾਲ ਸਕੋਰ ਬੋਰਡ 'ਚ ਚੋਟੀ 'ਤੇ ਪਹੁੰਚਣਾ ਚਾਹੇਗਾ ਆਸਟਰੇਲੀਆ
NEXT STORY