ਪੈਰਿਸ– ਰਾਫੇਲ ਨਡਾਲ ਦੇ ਖੱਬੇ ਚੂਲੇ ਦੀ ਸ਼ੁੱਕਰਵਾਰ ਰਾਤ ਨੂੰ ਸਰਜਰੀ ਕੀਤੀ ਗਈ। ਇਸ ਸੱਟ ਕਾਰਨ ਉਸ ਨੂੰ ਆਪਣੇ ਕਰੀਅਰ ਵਿਚ ਪਹਿਲੀ ਵਾਰ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚੋਂ ਬਾਹਰ ਰਹਿਣਾ ਪਿਆ ਹੈ। ਨਡਾਲ ਦੇ ਬੁਲਾਰੇ ਬੇਨਿਟੋ ਪੇਰੇਡ ਬਾਰਬਾਡਿਲੋ ਨੇ ਦੱਸਿਆ ਕਿ ਫ੍ਰੈਂਚ ਓਪਨ ਵਿਚ ਰਿਕਾਰਡ 14 ਵਾਰ ਚੈਂਪੀਅਨ ਰਹੇ ਇਸ ਸਟਾਰ ਖਿਡਾਰੀ ਦਾ ਬਾਰਸੀਲੋਨਾ ਵਿਚ ਆਪ੍ਰੇਸ਼ਨ ਕੀਤਾ ਗਿਆ। ਨਡਾਲ ਸ਼ਨੀਵਾਰ ਨੂੰ ਆਪਣਾ 37ਵਾਂ ਜਨਮ ਦਿਨ ਵੀ ਮਨਾ ਰਿਹਾ ਹੈ। ਸਪੇਨ ਦੇ ਇਸ ਖਿਡਾਰੀ ਨੇ 18 ਜਨਵਰੀ ਨੂੰ ਆਸਟਰੇਲੀਆਈ ਓਪਨ ਦੇ ਦੂਜੇ ਦੌਰ ਵਿਚ ਮੈਕੇਂਜੀ ਮੈਕਡੋਨਾਲਡ ਹਾਰ ਜਾਣ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਹੈ। ਨਡਾਲ ਨੇ 18 ਮਈ ਨੂੰ ਐਲਾਨ ਕੀਤਾ ਸੀ ਕਿ ਜ਼ਖ਼ਮੀ ਹੋਣ ਦੇ ਕਾਰਨ ਉਹ ਆਪਣੇ ਪੰਸਦੀਦਾ ਟੂਰਨਾਮੈਂਟ ਫ੍ਰੈਂਚ ਓਪਨ ਵਿਚ ਹਿੱਸਾ ਨਹੀਂ ਲੈ ਸਕੇਗਾ।
ਦਸੰਬਰ ਤੋਂ ਪਹਿਲਾਂ ਏਸ਼ੀਆਈ ਕੱਪ ਦੇ ਅਸਲ ਟੀਚੇ ਬਾਰੇ ਗੱਲ ਨਹੀਂ ਕਰ ਸਕਦੇ : ਸਟਿਮਕ
NEXT STORY