ਸੂਰਤ— ਲੋਕੇਸ਼ ਰਾਹੁਲ ਤੇ ਕਪਤਾਨ ਮਨੀਸ਼ ਪਾਂਡੇ ਦੇ ਅਰਧ ਸੈਂਕੜਿਆਂ ਦੀ ਬਦੌਲਤ ਸਾਬਕਾ ਚੈਂਪੀਅਨ ਕਰਨਾਟਕ ਨੇ ਵੀਰਵਾਰ ਨੂੰ ਟੀ-20 ਸੱਯਦ ਮੁਸ਼ਤਾਕ ਅਲੀ ਟਰਾਫੀ 2019 'ਚ ਤਾਮਿਲਨਾਡੂ 'ਤੇ 9 ਵਿਕਟਾਂ ਦੀ ਸ਼ਾਨਦਾਰ ਜਿੱਤ ਦੇ ਨਾਲ ਆਪਣੇ ਸੁਪਰ ਲੀਗ ਦੀ ਸ਼ੁਰੂਆਤ ਕੀਤੀ। ਕਰਨਾਟਕ ਨੇ 159 ਦੌੜਾਂ ਦੇ ਟੀਚੇ ਨੂੰ ਸਿਰਫ 16.2 ਓਵਰਾਂ 'ਚ ਹਾਸਲ ਕਰ ਲਿਆ, ਜਿਸ 'ਚ ਉਸਦੇ ਲਈ ਰਾਹਲੁ ਨੇ 46 ਗੇਂਦਾਂ 'ਚ ਅਜੇਤੂ 69 ਦੌੜਾਂ ਦੀ ਪਾਰੀ ਖੇਡੀ ਜਦਕਿ ਪਾਂਡੇ ਨੇ 33 ਗੇਂਦਾਂ 'ਚ ਅਜੇਤੂ 52 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਤਾਮਿਲਨਾਡੂ ਨੇ ਕਪਤਾਨ ਦਿਨੇਸ਼ ਕਾਰਤਿਕ ਦੀ 29 ਗੇਂਦਾਂ 'ਚ 43 ਦੌੜਾਂ ਦੀ ਪਾਰੀ ਦੀ ਬਦੌਲਤ 7 ਵਿਕਚਾਂ 'ਤੇ 158 ਦੌੜਾਂ ਬਣਾਈਆਂ ਸਨ।
ਜੋਕੋਵਿਚ ਨੇ ਸਰਬੀਆ ਨੂੰ ਕੁਆਰਟਰ ਫਾਈਨਲ 'ਚ ਪਹੁੰਚਾਇਆ, ਫਰਾਂਸ ਡੇਵਿਸ ਕੱਪ ਤੋਂ ਬਾਹਰ
NEXT STORY