ਸਪੋਰਟਸ ਡੈਸਕ- ਦੁਨੀਆ ਦੇ ਸਭ ਤੋਂ ਦਿੱਗਜ ਫੁੱਟਬਾਲਰਾਂ 'ਚ ਸ਼ੁਮਾਰ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੀ ਲੰਬੇ ਸਮੇਂ ਤੋਂ ਪਾਰਟਨਰ ਅਤੇ ਮਾਡਲ ਜੌਰਜੀਨਾ ਰੋਡਰੀਗੇਜ਼ ਨਾਲ ਵਿਆਹ ਕਰ ਲਿਆ ਹੈ। 41 ਸਾਲਾ ਪੁਰਤਗਾਲੀ ਫੁੱਟਬਾਲਰ ਨੇ 11 ਅਗਸਤ 2026 ਨੂੰ ਪੁਰਤਗਾਲ ਦੇ 'ਕਾਸਕਾਇਸ' ਵਿਖੇ ਹੋਏ ਇੱਕ ਨਿੱਜੀ ਸਮਾਰੋਹ ਦੌਰਾਨ ਜੌਰਜੀਨਾ ਨਾਲ ਵਿਆਹ ਕਰਵਾਇਆ।
ਇਹ ਵਿਆਹ ਬਹੁਤ ਹੀ ਨਿੱਜੀ ਅਤੇ ਸਾਦਾ ਸੀ, ਜਿਸ ਵਿੱਚ ਸਿਰਫ਼ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਵਿਆਹ ਤੋਂ ਬਾਅਦ ਰੋਨਾਲਡੋ ਨੇ ਸੋਸ਼ਲ ਮੀਡੀਆ 'ਤੇ ਵੈਡਿੰਗ ਰਿੰਗਜ਼ ਵਾਲੇ ਹੱਥਾਂ ਦੀ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ਲਿਖਿਆ: “C Loves G”।

ਜ਼ਿਕਰਯੋਗ ਹੈ ਕਿ ਰੋਨਾਲਡੋ ਅਤੇ ਜੌਰਜੀਨਾ ਦੀ ਪਹਿਲੀ ਮੁਲਾਕਾਤ ਸਾਲ 2017 ਵਿੱਚ ਮੈਡ੍ਰਿਡ ਸਥਿਤ ਗੁਚੀ (Gucci) ਦੇ ਸ਼ੋਅਰੂਮ ਵਿੱਚ ਹੋਈ ਸੀ, ਜਿੱਥੇ ਜੌਰਜੀਨਾ ਸੇਲਜ਼ ਅਸਿਸਟੈਂਟ ਵਜੋਂ ਕੰਮ ਕਰਦੀ ਸੀ। ਇਸ ਤੋਂ ਬਾਅਦ ਜਨਵਰੀ 2017 ਵਿੱਚ ਜ਼ਿਊਰਿਖ 'ਚ 'ਬੈਸਟ ਫੀਫਾ ਫੁੱਟਬਾਲ ਅਵਾਰਡਜ਼' ਦੌਰਾਨ ਦੋਵੇਂ ਪਹਿਲੀ ਵਾਰ ਰੈੱਡ ਕਾਰਪੇਟ 'ਤੇ ਇਕੱਠੇ ਨਜ਼ਰ ਆਏ ਸਨ।
32 ਸਾਲਾ ਜੌਰਜੀਨਾ ਨੇ ਅਗਸਤ 2025 ਵਿੱਚ ਆਪਣੀ ਅੰਗੂਠੀ ਦੀ ਤਸਵੀਰ ਸਾਂਝੀ ਕਰਕੇ ਮੰਗਣੀ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ, "Sí, quiero. En esta y en todas mis vidas" (ਹਾਂ, ਮੈਂ ਤਿਆਰ ਹਾਂ। ਇਸ ਜਨਮ ਤੇ ਆਪਣੇ ਹਰ ਜਨਮ 'ਚ)।

ਇਸ ਜੋੜੇ ਦੇ ਪੰਜ ਬੱਚੇ ਹਨ- ਕ੍ਰਿਸਟੀਆਨੋ ਜੂਨੀਅਰ (16 ਸਾਲ), ਜੁੜਵਾ ਬੱਚੇ ਏਵਾ ਮਾਰੀਆ ਤੇ ਮਾਤੇਓ, ਧੀ ਅਲਾਨਾ ਅਤੇ ਧੀ ਬੈਲਾ। ਅਪ੍ਰੈਲ 2022 ਵਿੱਚ ਉਨ੍ਹਾਂ ਦੇ ਨਵਜੰਮੇ ਪੁੱਤਰ ਐਂਜਲ (ਬੈਲਾ ਦੇ ਜੁੜਵਾ ਭਰਾ) ਦਾ ਦਿਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ- ''ਮੈਂ ਸੀਟ ਬੈਲਟ ਨਹੀਂ ਬੰਨ੍ਹਣੀ..!'', ਇਕ ਜ਼ਿੱਦ ਨੇ ਰੱਦ ਕਰਾ'ਤੀ ਫਲਾਈਟ, ਪੂਰਾ ਪਰਿਵਾਰ ਲਾਹੁਣਾ ਪਿਆ ਹੇਠਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਮੌਤ, ਫਰੀਦਕੋਟ ਹਸਪਤਾਲ 'ਚ ਲਏ ਆਖ਼ਰੀ ਸਾਹ
NEXT STORY