ਮੁੰਬਈ—ਭਾਰਤੀ ਕ੍ਰਿਕਟ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦਾ ਕਹਿਣਾ ਹੈ ਕਿ ਟੀਮ ਦਾ ਟੀਚਾ ਸਰਵਸ੍ਰੇਸ਼ਠ ਤਾਲਮੇਲ ਦੇ ਨਾਲ ਸ਼੍ਰੀਲੰਕਾ ’ਚ ਸੀਰੀਜ਼ ਜਿੱਤਣਾ ਹੈ। ਦ੍ਰਾਵਿੜ ਦੇ ਇਹ ਕਹਿਣ ਦਾ ਮਤਲਬ ਹੈ ਕਿ ਕੁਝ ਯੁਵਾ ਖਿਡਾਰੀਆਂ ਨੂੰ ਦੌਰੇ ’ਚ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲ ਸਕੇਗਾ। ਹਾਲਾਂਕਿ ਉਨ੍ਹਾਂ ਇਹ ਸਵੀਕਾਰ ਕੀਤਾ ਕਿ ਇਹ ਦੌਰਾ ਕੁਝ ਖਿਡਾਰੀਆਂ ਲਈ ਚੋਣਕਰਤਾਵਾਂ ਦਾ ਦਰਵਾਜ਼ਾ ਖੜਕਾਣ ਦਾ ਇਕ ਵੱਡਾ ਮੌਕਾ ਹੋਵੇਗਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੁਝ ਕ੍ਰਿਕਟਰਾਂ ਦੇ ਲਈ ਟੀ-20 ਵਰਲਡ ਕੱਪ ਦੀ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਲਈ ਇਹ ਕਰੋ ਜਾਂ ਮਰੋ ਦੇ ਮੁਕਾਬਲੇ ਹੋਣਗੇ।
ਸਾਬਕਾ ਭਾਰਤੀ ਕਪਤਾਨ ਦ੍ਰਾਵਿੜ ਨੇ ਐਤਵਾਰ ਨੂੰ ਆਨਲਾਈਨ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਸਾਡੇ ਲਈ ਇਹ ਬਿਲਕੁਲ ਵੱਖ ਹੀ ਟੀਚਾ ਹੈ। ਇਹ ਇਕ ਛੋਟੀ ਸੀਰੀਜ਼ ਹੈ। ਇਸ ਲਈ ਹਰ ਕਿਸੇ ਨੂੰ ਮੌਕਾ ਦੇਣਾ ਸੰਭਵ ਨਹੀਂ ਹੋਵੇਗਾ। ਚੋਣਕਰਤਾ ਵੀ ਦੌਰੇ ’ਤੇ ਮੌਜੂਦ ਰਹਿਣਗੇ ਤੇ ਸਾਨੂੰ ਜੋ ਲੱਗੇਗਾ ਕਿ ਇਹ ਸਰਵਸ੍ਰੇਸ਼ਠ ਤਾਲਮੇਲ ਹੈ, ਅਸੀਂ ਉਸ ਨੂੰ ਆਜ਼ਮਾਵਾਂਗੇ ਤੇ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰਾਂਗੇ। ਟੀਮ ’ਚ ਕਈ ਯੁਵਾ ਖਿਡਾਰੀ ਹਨ ਤੇ ਇਹ ਉਨ੍ਹਾਂ ਲਈ ਇਕ ਵੱਡਾ ਤਜਰਬਾ ਹੋਵੇਗਾ। ਉਨ੍ਹਾਂ ਕੋਲ ਭਾਰਤੀ ਟੀਮ ਤੇ ਸ਼ਿਖਰ ਧਵਨ, ਭੁਵਨੇਸ਼ਵਰ ਕੁਮਾਰ ਤੇ ਹੋਰ ਸੀਨੀਅਰ ਖਿਡਾਰੀਆਂ ਦੇ ਨਾਲ ਰਹਿਣ ਤੇ ਕੁਝ ਸਿੱਖਣ ਦਾ ਮੌਕਾ ਹੋਵੇਗਾ।
ਦ੍ਰਾਵਿੜ ਨੇ ਕਿਹਾ, ‘‘ਇਸ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਤੋਂ ਪਹਿਲਾਂ ਸਿਰਫ਼ ਤਿੰਨ ਹੀ ਟੀ-20 ਮੈਚ ਹਨ। ਮੈਨੂੰ ਯਕੀਨ ਹੈ ਕਿ ਚੋਣਕਰਤਾਵਾਂ ਤੇ ਟੀਮ ਪ੍ਰਬੰਧਨ ਨੂੰ ਇਹ ਸਪੱਸ਼ਟ ਆਈਡੀਆ ਹੋਵੇਗਾ ਕਿ ਉਹ ਕਿਸ ਤਰ੍ਹਾਂ ਦੀ ਟੀਮ ਲੱਭ ਰਹੇ ਹਨ। ਵਰਲਡ ਕੱਪ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵੀ ਹੈ। ਇਸ ਲਈ ਇਹ ਸੀਰੀਜ਼ ਇਕ ਜਾਂ ਦੋ ਸਥਾਨ ਭਰਨ ਦਾ ਮੌਕਾ ਦੇ ਸਕਦੀ ਹੈ।
ਟੋਕੀਓ ਜਾਣ ਵਾਲੇ ਐਥਲੀਟਸ ਨੂੰ ਪ੍ਰੇਰਣਾ ਸੰਦੇਸ਼ ਦੇਣ ਲਈ ਬੀਮਾਰੀ ’ਚ ਵੀ ਤਿਆਰ ਹੋ ਗਏ ਸਨ ਮਿਲਖਾ ਸਿੰਘ
NEXT STORY