ਸਪੋਰਟਸ ਡੈਸਕ- ਟੀਮ ਇੰਡੀਆ ਦੇ ਹੈੱਡ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਵਨਡੇ ਵਿਸ਼ਵ ਕੱਪ 2023 ਤੋਂ ਬਾਅਦ ਖ਼ਤਮ ਹੋ ਗਿਆ ਹੈ। ਰਵੀ ਸ਼ਾਸਤਰੀ ਤੋਂ ਬਾਅਦ ਦ੍ਰਾਵਿੜ ਨੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਭਾਰਤੀ ਟੀਮ ਦੀ ਵਾਗਡੋਰ ਸੰਭਾਲੀ। ਰਾਹੁਲ ਦ੍ਰਾਵਿੜ ਦੇ ਕਾਰਜਕਾਲ ਦੌਰਾਨ ਭਾਰਤੀ ਟੀਮ ਨੇ ਇਕ ਵਿਸ਼ਵ ਟੈਸਟ ਚੈਂਪੀਅਨਜ਼ ਫਾਈਨਲ, ਇਕ ਟੀ-20 ਵਿਸ਼ਵ ਕੱਪ ਅਤੇ ਇਕ ਵਨਡੇ ਵਿਸ਼ਵ ਕੱਪ ਖੇਡਿਆ ਪਰ ਆਈ. ਸੀ. ਸੀ. ਟਰਾਫੀ ਦਾ ਸੋਕਾ ਖਤਮ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਦਰਸ਼ਕਾਂ ਨੇ ਤੋੜੇ ਸਾਰੇ ਰਿਕਾਰਡ, ਮੈਦਾਨ 'ਤੇ ਪੁੱਜੇ ਇੰਨੇ ਲੱਖ ਦਰਸ਼ਕ
ਬੀ. ਸੀ. ਸੀ. ਆਈ. ਰਾਹੁਲ ਦ੍ਰਾਵਿੜ ਨੂੰ ਇੱਕ ਹੋਰ ਮੌਕਾ ਦੇਵੇਗੀ? ਕੀ ਰਾਹੁਲ ਦ੍ਰਾਵਿੜ ਫਿਰ ਬਣ ਸਕਦੇ ਹਨ ਟੀਮ ਇੰਡੀਆ ਦੇ ਕੋਚ? ਹਾਲਾਂਕਿ ਅਧਿਕਾਰਤ ਤੌਰ 'ਤੇ ਕੁਝ ਵੀ ਸਪੱਸ਼ਟ ਨਹੀਂ ਹੈ ਕਿ ਕੀ ਰਾਹੁਲ ਦ੍ਰਾਵਿੜ ਨੂੰ ਇਕ ਹੋਰ ਮੌਕਾ ਮਿਲੇਗਾ ਜਾਂ ਕਿਸੇ ਨਵੇਂ ਚਿਹਰੇ ਨੂੰ ਅਜ਼ਮਾਇਆ ਜਾਵੇਗਾ?
ਇਹ ਵੀ ਪੜ੍ਹੋ : World Cup Final ਮਗਰੋਂ ਗੁਰਪਤਵੰਤ ਪੰਨੂ ਦਾ ਐਲਾਨ, ਇਸ ਆਸਟ੍ਰੇਲੀਆਈ ਨੂੰ ਦੇਵੇਗਾ ਲੱਖਾਂ ਦਾ ਇਨਾਮ
ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ BCCI ਨੇ ਰਾਹੁਲ ਦ੍ਰਾਵਿੜ ਨਾਲ ਨਵੇਂ ਕਰਾਰ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਕੋਚ ਵਜੋਂ ਰਾਹੁਲ ਦ੍ਰਾਵਿੜ ਤੋਂ ਇਲਾਵਾ ਉਨ੍ਹਾਂ ਦੇ ਬਾਕੀ ਸਪੋਰਟ ਸਟਾਫ ਨਾਲ ਵਿਸ਼ਵ ਕੱਪ ਤੱਕ ਠੇਕੇ ਸਨ। ਇਸ ਦੇ ਨਾਲ ਹੀ ਰਾਹੁਲ ਦ੍ਰਾਵਿੜ ਦੀ ਕੋਚਿੰਗ ਨੂੰ ਲੈ ਕੇ ਬੀਸੀਸੀਆਈ ਅਧਿਕਾਰੀਆਂ ਵਿੱਚ ਵੱਖੋ-ਵੱਖਰੇ ਵਿਚਾਰ ਸਨ। ਖਾਸ ਤੌਰ 'ਤੇ ਰਾਹੁਲ ਦ੍ਰਾਵਿੜ ਦੀ ਕੋਚਿੰਗ ਸ਼ੈਲੀ ਨੂੰ ਲੈ ਕੇ ਸ਼ੁਰੂਆਤ 'ਚ ਸੀਨੀਅਰ ਅਧਿਕਾਰੀਆਂ ਨੂੰ ਪਰੇਸ਼ਾਨੀ ਸੀ ਪਰ ਵਿਸ਼ਵ ਕੱਪ 'ਚ ਟੀਮ ਇੰਡੀਆ ਨੇ ਜਿਸ ਤਰ੍ਹਾਂ ਦੀ ਖੇਡ ਦਿਖਾਈ, ਉਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਦੇ ਇਤਰਾਜ਼ ਖਤਮ ਹੋ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੋ ਕਬੱਡੀ ਲੀਗ ਦਾ ਆਗਾਜ਼ 2 ਦਸੰਬਰ ਤੋਂ ਹੋਵੇਗਾ
NEXT STORY