ਨਵੀਂ ਦਿੱਲੀ (ਏ.ਐੱਨ.ਆਈ.) - ਐਤਵਾਰ ਨੂੰ ਵਿਸ਼ਵ ਕੱਪ 2023 ਦਾ ਫ਼ਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਇਸ ਵਿਚ ਆਸਟ੍ਰੇਲੀਆ ਨੇ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ। ਇਸ ਮੁਕਾਬਲੇ ਦੌਰਾਨ ਜਦੋਂ ਭਾਰਤੀ ਟੀਮ ਬੱਲੇਬਾਜ਼ੀ ਕਰਨ ਉਤਰੀ ਤਾਂ ਵਿਰਾਟ ਕੋਹਲੀ ਕ੍ਰੀਜ਼ 'ਤੇ ਸਨ। ਇਸ ਵਿਚਾਲੇ ਇਕ ਇਕ ਦਰਸ਼ਕ ਅਚਾਨਕ ਮੈਦਾਨ 'ਚ ਜਾ ਵੜਿਆਅਤੇ ਵਿਰਾਟ ਕੋਹਲੀ ਦੇ ਨੇੜੇ ਜਾ ਕੇ ਉਸ ਨੂੰ ਪਿੱਛਿਓਂ ਫੜ ਲਿਆ।
ਇਹ ਖ਼ਬਰ ਵੀ ਪੜ੍ਹੋ - ਕ੍ਰਿਕਟ ਦੀ ਦੀਵਾਨਗੀ ਬਣੀ ਮੌਤ ਦੀ ਵਜ੍ਹਾ! ਵਿਸ਼ਵ ਕੱਪ 'ਚ ਭਾਰਤ ਦੀ ਹਾਰ ਮਗਰੋਂ ਨੌਜਵਾਨ ਨੇ ਅੱਧੀ ਰਾਤ ਤੋੜਿਆ ਦਮ
ਦਰਅਸਲ ਇਹ ਦਰਸ਼ਕ ਫਲਸਤੀਨ ਪੱਖੀ ਸੀ। ਉਸ ਨੇ ਫਲਸਤੀਨ ਦੇ ਝੰਡੇ ਵਾਲਾ ਮਾਸਕ ਵੀ ਪਾਇਆ ਹੋਇਆ ਸੀ। ਇਹ ਘਟਨਾ ਭਾਰਤੀ ਪਾਰੀ ਦੌਰਾਨ 14ਵੇਂ ਓਵਰ ਦੀ ਤੀਜੀ ਗੇਂਦ ਤੋਂ ਬਾਅਦ ਵਾਪਰੀ। ਇਸ ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਕਰਮਚਾਰੀ ਆਏ ਅਤੇ ਉਸ ਦਰਸ਼ਕ ਨੂੰ ਫੜ ਕੇ ਬਾਹਰ ਕੱਢ ਦਿੱਤਾ। ਇਸ ਘਟਨਾ ਦੇ ਵੀਡੀਓ ਅਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਘਟਨਾ ਦੌਰਾਨ ਵਿਰਾਟ ਕੋਹਲੀ 29 ਦੌੜਾਂ 'ਤੇ ਅਤੇ ਕੇਐੱਲ ਰਾਹੁਲ 6 ਦੌੜਾਂ 'ਤੇ ਖੇਡ ਰਹੇ ਸਨ। ਜਦੋਂ ਕਿ ਇਹ 14ਵਾਂ ਓਵਰ ਸਪਿਨਰ ਐਡਮ ਜ਼ਾਂਪਾ ਵੱਲੋਂ ਸੁੱਟਿਆ ਜਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਮੁੜ ਹੋਵੇਗੀ ਭਾਰਤ-ਆਸਟ੍ਰੇਲੀਆ ਵਿਚਾਲੇ ਟੱਕਰ, ਰੋਹਿਤ-ਕੋਹਲੀ ਨਹੀਂ ਸਗੋਂ ਇਹ ਖ਼ਿਡਾਰੀ ਹੋਵੇਗਾ ਕਪਤਾਨ
ਅਮਰੀਕਾ ਅਤੇ ਕੈਨੇਡਾ ਸਥਿਤ ਖ਼ਾਲਿਸਤਾਨੀ ਸੰਗਠਨ ‘ਸਿੱਖਸ ਫਾਰ ਜਸਟਿਸ’ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਵਿਸ਼ਵ ਕੱਪ ਮੈਚ ਦੌਰਾਨ ਉਸ ਆਸਟ੍ਰੇਲੀਆਈ ਨੌਜਵਾਨ ਨੂੰ 10,000 ਡਾਲਰ ਭਾਵ 8.33 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ ਜਿਹੜਾ ਐਤਵਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਸੁਰੱਖਿਆ ਪ੍ਰਬੰਧਾਂ ਦੀ ਉਲੰਘਣਾ ਕਰ ਕੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਫਾਈਨਲ ਮੈਚ ਦੌਰਾਨ ‘ਫ੍ਰੀ ਫਲਸਤੀਨ’ ਟੀ-ਸ਼ਰਟ ਪਹਿਨ ਕੇ ਮੈਦਾਨ ’ਚ ਦਾਖਲ ਹੋਇਆ ਸੀ। ਸੁਰੱਖਿਆ ਘੇਰਾ ਤੋੜ ਕੇ ਮੈਦਾਨ ’ਚ ਦਾਖਲ ਹੋ ਕੇ ਵਿਰਾਟ ਕੋਹਲੀ ਨੂੰ ਫੜਨ ਵਾਲੇ ਉਕਤ ਨੌਜਵਾਨ ਨੇ ਇਸ ਦੌਰਾਨ ਫਲਸਤੀਨ ਦਾ ਝੰਡਾ ਲਹਿਰਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਸੁਰੱਖਿਆ ਕਰਮੀਆਂ ਨੇ ਉਸ ਨੂੰ ਤੁਰੰਤ ਹਿਰਾਸਤ ’ਚ ਲੈ ਲਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਤਵਾਦੀ ਪੰਨੂ 'ਤੇ NIA ਦੀ ਕਾਰਵਾਈ, ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਦੀ ਦਿੱਤੀ ਸੀ ਧਮਕੀ
NEXT STORY