ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਸੁਨਹਿਰੀ ਪੰਨਾ ਜੁੜ ਗਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਸਥਿਤ 10 ਜਨਪਥ ਵਿਖੇ ਬਲਾਈਂਡ ਮਹਿਲਾ T20 ਵਿਸ਼ਵ ਕੱਪ 2025 ਦੀ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ ਬੁੱਧਵਾਰ, 26 ਨਵੰਬਰ 2025 ਦੀ ਦੇਰ ਸ਼ਾਮ ਨੂੰ ਆਯੋਜਿਤ ਇਸ ਸਵਾਗਤ ਸਮਾਰੋਹ ਦੌਰਾਨ ਰਾਹੁਲ ਗਾਂਧੀ ਨੇ ਟੀਮ ਦੀ ਪ੍ਰਸ਼ੰਸਾ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਖਿਡਾਰੀਆਂ ਦਾ ਧੀਰਜ , ਅਨੁਸ਼ਾਸਨ ਅਤੇ ਅਸਾਧਾਰਨ ਖੇਡ ਭਾਵਨਾ ਪੂਰੇ ਦੇਸ਼ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਟੀਮ ਦੀ ਇਹ ਇਤਿਹਾਸਕ ਜਿੱਤ ਸਾਹਸ ਅਤੇ ਅਸੀਮ ਸੰਭਾਵਨਾਵਾਂ ਦਾ ਜੀਵੰਤ ਸੰਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ "ਭਾਰਤ ਨੂੰ ਇਨ੍ਹਾਂ ਧੀਆਂ 'ਤੇ ਮਾਣ ਹੈ"।

ਇਹ ਮੁਲਾਕਾਤ ਭਾਰਤੀ ਟੀਮ ਵੱਲੋਂ ਕੋਲੰਬੋ ਵਿੱਚ ਨੇਪਾਲ ਨੂੰ ਹਰਾ ਕੇ T20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਹੋਈ ਹੈ। ਫਾਈਨਲ ਮੁਕਾਬਲੇ ਵਿੱਚ, ਭਾਰਤ ਨੇ ਨੇਪਾਲ ਨੂੰ 7 ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 114 ਦੌੜਾਂ ਬਣਾਈਆਂ ਸਨ, ਜਿਸ ਨੂੰ ਭਾਰਤੀ ਟੀਮ ਨੇ ਸਿਰਫ 12.1 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਅਜੇਤੂ ਰਹਿੰਦੇ ਹੋਏ ਸਾਰੇ ਸੱਤ ਮੈਚ ਜਿੱਤੇ। ਟੀਮ ਨੇ ਆਸਟ੍ਰੇਲੀਆ, ਸ਼੍ਰੀਲੰਕਾ, ਪਾਕਿਸਤਾਨ, ਨੇਪਾਲ ਅਤੇ ਅਮਰੀਕਾ ਵਰਗੀਆਂ ਟੀਮਾਂ ਨੂੰ ਹਰਾਇਆ। ਸੈਮੀਫਾਈਨਲ ਵਿੱਚ, ਭਾਰਤ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਧੂੜ ਚਟਾਈ ਸੀ।

'ਅਜਿਹੀ Airline ਤੋਂ ਨਾ ਕਰੋ ਸਫ਼ਰ..!' Air India 'ਤੇ ਭੜਕੇ ਮੁਹੰਮਦ ਸਿਰਾਜ, ਸੋਸ਼ਲ ਮੀਡੀਆ 'ਤੇ ਕੱਢੀ ਭੜਾਸ
NEXT STORY