ਨਵੀਂ ਦਿੱਲੀ— ਨਾਗਪੁਰ ਦੇ ਮੈਦਾਨ 'ਤੇ ਕੇ. ਐੱਲ. ਰਾਹੁਲ ਨੇ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਭਾਰਤੀ ਟੀਮ ਨੂੰ ਮਜ਼ਬੂਤ ਸਥਿਤੀ ਵੱਲ ਵਧਾਇਆ ਸੀ। ਰਾਹੁਲ ਮੈਦਾਨ 'ਤੇ ਜਦੋਂ ਉਤਰੇ ਸਨ ਤਾਂ ਭਾਰਤੀ ਟੀਮ ਦਾ ਸਕੋਰ 3 ਦੌੜਾਂ ਸੀ। ਇਸ ਦੇ ਨਾਲ ਹੀ ਮੋਰਚਾ ਸੰਭਾਲਦੇ ਹੋਏ 7 ਚੌਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਅਰਧ ਸੈਂਕੜਾ ਲਗਾਉਂਦਿਆ ਹੀ ਵਾਪਸੀ ਦਾ ਵੀ ਸਬੂਤ ਦੇ ਦਿੱਤਾ। ਰਾਹੁਲ ਬੰਗਲਾਦੇਸ਼ ਦੇ ਵਿਰੁੱਧ ਖੇਡੇ ਗਏ ਪਹਿਲੇ 2 ਮੁਕਾਬਲਿਆਂ 'ਚ 15 ਤੇ 8 ਹੀ ਦੌੜਾਂ ਬਣਾ ਸਕੇ ਸਨ। ਕੇ. ਐੱਲ. ਰਾਹੁਲ ਭਾਰਤ ਟੀ-20 'ਚ ਹੁਣ ਵੀ ਚੌਥੇ ਸਰਵਸ੍ਰੇਸ਼ਠ ਔਸਤ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

ਕੇ. ਐੱਲ. ਰਾਹੁਲ ਦੀ ਆਖਿਰੀ 10 ਟੀ-20 ਕੌਮਾਂਤਰੀ ਪਾਰੀਆਂ
52 ਬਨਾਮ ਬੰਗਲਾਦੇਸ਼
08 ਬਨਾਮ ਬੰਗਲਾਦੇਸ਼
15 ਬਨਾਮ ਬੰਗਲਾਦੇਸ਼
20 ਬਨਾਮ ਵੈਸਟਇੰਡੀਜ਼
47 ਬਨਾਮ ਆਸਟਰੇਲੀਆ
50 ਬਨਾਮ ਆਸਟਰੇਲੀਆ
14 ਬਨਾਮ ਆਸਟਰੇਲੀਆ
13 ਬਨਾਮ ਆਸਟਰੇਲੀਆ
17 ਬਨਾਮ ਵੈਸਟਇੰਡੀਜ਼
16 ਬਨਾਮ ਵੈਸਟਇੰਡੀਜ਼
ਕੇ. ਐੱਲ. ਰਾਹੁਲ ਔਸਤ ਦੇ ਮਾਮਲੇ 'ਚ ਚੌਥੇ ਸਥਾਨ 'ਤੇ
50.17 ਬਾਬਰ ਆਜ਼ਮ, ਪਾਕਿਸਤਾਨ
50.00 ਵਿਰਾਟ ਕੋਹਲੀ, ਭਾਰਤ
44.41 ਟੇਨ ਡੋਸਚੇਟ, ਨਿਊਜ਼ੀਲੈਂਡ
42.34 ਕੇ. ਐੱਲ. ਰਾਹੁਲ, ਭਾਰਤ
39.13 ਮਨੀਸ਼ ਪਾਂਡੇ, ਭਾਰਤ

ਕੇ. ਐੱਲ. ਰਾਹੁਲ ਭਾਰਤ 'ਚ ਟੀ-20 ਕੌਮਾਂਤਰੀ ਦੇ ਦੌਰਾਨ
-31 ਮੈਚ
-6 ਅਰਧ ਸੈਂਕੜੇ
- 2 ਸੈਂਕੜੇ
- 40+ ਔਸਤ
-145+ ਸਟਰਾਈਕ ਰੇਟ
ਨੋਟ— ਇਸ ਤਰ੍ਹਾਂ ਸਿਰਫ ਦੂਜੀ ਵਾਰ ਹੋਇਆ ਹੈ ਜਦੋਂ ਟੀ-20 ਕੌਮਾਂਤਰੀ ਓਪਨਰਸ ਤੇ ਕੋਹਲੀ ਨੂੰ ਛੱਡ ਮੱਧਕ੍ਰਮਵਾਰ ਦੇ ਕੋਈ 2 ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ ਹਨ।
ਸ਼੍ਰੇਅਸ ਅਈਅਰ ਬਣੇ ਨਵੇਂ ਸਿਕਸਰ ਕਿੰਗ, ਰੋਹਿਤ ਸ਼ਰਮਾ ਨੂੰ ਛੱਡਿਆ ਪਿੱਛੇ
NEXT STORY