ਨਵੀਂ ਦਿੱਲੀ— ਭਾਰਤੀ ਮੱਧਕ੍ਰਮ ਬੱਲੇਬਾਜ਼ ਸ਼੍ਰੇਅਸ ਅਈਅਰ ਦਾ ਬੱਲਾ ਆਖਿਰਕਾਰ ਬੰਗਲਾਦੇਸ਼ ਵਿਰੁੱਧ ਨਾਗਪੁਰ ਦੇ ਮੈਦਾਨ 'ਤੇ ਬੋਲ ਹੀ ਪਿਆ। ਸ਼੍ਰੇਅਸ ਨੇ ਬੰਗਲਾਦੇਸ਼ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਉਂਦੇ ਹੋਏ ਪਹਿਲਾਂ ਤਾਂ 29 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ। ਇਸ ਤੋਂ ਬਾਅਦ ਧਮਾਕੇਦਾਰ ਪਾਰੀ ਜਾਰੀ ਰੱਖਦੇ ਹੋਏ ਭਾਰਤੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਇਆ। ਸ਼੍ਰੇਅਸ ਨੇ ਆਪਣੀ ਪਾਰੀ ਦੇ ਦੌਰਾਨ ਕੁਲ 5 ਛੱਕੇ ਲਗਾਏ। ਇਸ ਤਰ੍ਹਾਂ ਉਹ ਇਸ ਟੀ-20 ਦੇ ਸਾਰੇ ਫਾਰਮੈਟ 'ਚ ਟਾਪ 'ਤੇ ਬਣੇ ਹਨ। ਸ਼੍ਰੇਅਸ ਅਈਅਰ ਦੇ ਨਾਂ ਇਸ ਸਾਲ 58 ਛੱਕੇ ਲੱਗਣ ਦਾ ਰਿਕਾਰਡ ਹੈ ਜੋਕਿ ਰੋਹਿਤ (27) ਤੋਂ ਬਹੁਤ ਜ਼ਿਆਦਾ ਹੈ।
ਦੇਖੋਂ ਰਿਕਾਰਡ—

2019 'ਚ ਸਭ ਤੋਂ ਜ਼ਿਆਦਾ ਟੀ-20 ਮੈਚਾਂ 'ਚ ਛੱਕੇ (ਭਾਰਤ)
58- ਸ਼੍ਰੇਅਸ ਅਈਅਰ
36- ਰਿਸ਼ਭ ਪੰਤ
32- ਨੀਤੀਸ਼ ਰਾਣਾ
31- ਹਾਰਦਿਕ ਪੰਡਯਾ/ਕੇ. ਐੱਲ. ਰਾਹੁਲ
28- ਐੱਮ. ਐੱਸ. ਧੋਨੀ
27- ਰੋਹਿਤ ਸ਼ਰਮਾ

ਸ਼੍ਰੇਅਸ ਅਈਅਰ ਦਾ ਕ੍ਰਿਕਟ ਕਰੀਅਰ
ਵਨ ਡੇ- 9 ਮੈਚ, 346 ਦੌੜਾਂ, ਔਸਤ 49
ਟੀ-20— 10 ਮੈਚ, 212 ਦੌੜਾਂ, ਔਸਤ 30
ਫਸਟ ਕਲਾਸ— 54 ਮੈਚ, 4592 ਦੌੜਾਂ, ਔਸਤ 52
ਲਿਸਟ ਏ— 87 ਮੈਚ, 3249 ਦੌੜਾਂ, ਔਸਤ 43
ਟੀ-20— 105 ਮੈਚ, 2882 ਦੌੜਾਂ, ਔਸਤ 32
ਕੇ. ਪੀ. ਐੱਲ. ਮੈਚ ਫਿਕਸਿੰਗ : ਅੰਤਰਰਾਸ਼ਟਰੀ ਸੱਟੇਬਾਜ਼ ਗ੍ਰਿਫਤਾਰ
NEXT STORY