ਨਵੀਂ ਦਿੱਲੀ- ਦੇਸ਼ 'ਚ ਹਰ ਕੋਈ ਕੋਰੋਨਾ ਵਾਇਰਸ ਮਹਾਮਾਰੀ ਤੋਂ ਪ੍ਰੇਸ਼ਾਨ ਹੈ ਅਤੇ ਆਪਣਿਆਂ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਆਕਸੀਜਨ ਦੀ ਘਾਟ ਇਸ ਮਹਾਮਾਰੀ ਨੂੰ ਹਰਾਉਣ 'ਚ ਕੋਸ਼ਿਸ਼ ਅਸਫਲ ਰਹੀ ਹੈ। ਇਸ ਦੌਰਾਨ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੀ ਚਾਚੀ ਕੋਰੋਨਾ ਦੀ ਲਪੇਟ 'ਚ ਆ ਗਈ ਹੈ। ਉਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਦਿੱਗਜ ਕ੍ਰਿਕਟਰ ਨੇ ਟਵੀਟ ਕਰ ਆਪਣੀ ਚਾਚੀ ਦੇ ਲਈ ਮਦਦ ਮੰਗੀ ਹੈ।
ਇਹ ਖ਼ਬਰ ਪੜ੍ਹੋ- ਪੰਜਾਬ ਦੇ ਹਰਪ੍ਰੀਤ ਦਾ ਮੀਆ ਖਲੀਫਾ ਨੂੰ ਕੀਤਾ ਟਵੀਟ ਵਾਇਰਲ, ਕਹੀ ਸੀ ਇਹ ਗੱਲ
ਰੈਨਾ ਦੀ 65 ਸਾਲ ਦੀ ਚਾਚੀ ਦੀ ਹਾਲਤ ਠੀਕ ਨਹੀਂ ਹੈ। ਸੁਰੇਸ਼ ਰੈਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਕਸੀਜਨ ਸਿਲੰਡਰ ਦੀ ਬਹੁਤ ਜ਼ਰੂਰਤ ਹੈ, ਜੋ ਕਿ ਮੇਰਠ ਦੇ ਹਸਪਤਾਲ 'ਚ ਦਾਖਲ ਹੈ। ਰੈਨਾ ਨੇ ਪ੍ਰਦੇਸ਼ ਦੇ ਸੀ. ਐੱਮ. ਯੋਗੀ ਆਦਿੱਤਯਨਾਥ ਅਤੇ ਲੋਕਾਂ ਨੂੰ ਆਕਸੀਜਨ ਸਿਲੰਡਰ ਦੇ ਲਈ ਅਪੀਲ ਕੀਤੀ ਹੈ। ਰੈਨਾ ਦੀ ਚਾਚੀ ਕੋਰੋਨਾ ਪਾਜ਼ੇਟਿਵ ਹੈ ਤੇ ਉਨ੍ਹਾਂ ਨੂੰ ਆਕਸੀਜਨ ਦੀ ਬਹੁਤ ਜ਼ਰੂਰਤ ਹੈ। ਉਸਦੇ ਟਵੀਟ 'ਤੇ ਬਾਲੀਵੁੱਡ ਅਭਿਨੇਤਾ ਤੇ ਮਹਾਮਾਰੀ ਦੇ ਦੌਰਾਨ ਲੋਕਾਂ ਦੇ ਮਦਦਗਾਰ ਬਣੇ ਸੋਨੂੰ ਸੂਦ ਨੇ ਰਿਪਲਾਈ ਕਰਦੇ ਹੋਏ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਲਿਖਿਆ- 'ਤੁਸੀਂ ਪਤਾ ਭੇਜੋ ਭਰਾ। ਮੈਂ 10 ਮਿੰਟ 'ਚ ਸਿਲੰਡਰ ਭੇਜਦਾ ਹਾਂ।'
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਪਰਤੇਗਾ ਬੋਲਟ, ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਰਹਿ ਸਕਦੈ ਬਾਹਰ
ਹਾਲਾਂਕਿ ਇਸ ਦੌਰਾਨ ਮੇਰਠ ਪੁਲਸ ਨੇ ਪੀੜਤ ਪਰਿਵਾਰ ਨੂੰ 2 ਸਿਲੰਡਰ ਦਿੱਤੇ ਹਨ। ਇਸ ਦੀ ਐੱਸ. ਐੱਸ. ਪੀ. ਅਜੈ ਸਾਹਨੀ ਨੇ ਟਵੀਟ ਕਰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਰੈਨਾ ਨੇ ਟਵੀਟ ਕਰ ਆਕਸੀਜਨ ਸਿਲੰਡਰ ਮਿਲਣ ਦੀ ਜਾਣਕਾਰੀ ਦਿੱਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਫਰੀਕੀ ਫੁੱਟਬਾਲ ਵਿਸ਼ਵ ਕੱਪ ਕੁਆਲੀਫਾਇੰਗ ਸਤੰਬਰ ਤੱਕ ਟਾਲਿਆ ਗਿਆ
NEXT STORY