ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈਪੀਐਲ 2025 ਦਾ 53ਵਾਂ ਮੈਚ ਅੱਜ ਈਡਨ ਗਾਰਡਨ, ਕੋਲਕਾਤਾ ਵਿਖੇ ਖੇਡਿਆ ਗਿਆ। ਮੈਚ 'ਚ ਕੋਲਕਾਤਾ ਨੇ ਰਾਜਸਥਾਨ ਨੂੰ 1 ਦੌੜ ਨਾਲ ਹਰਾਇਆ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਕੋਲਕਾਤਾ ਨੇ 20 ਓਵਰਾਂ 'ਚ 4 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ ਤੇ ਰਾਜਸਥਾਨ ਨੂੰ ਜਿੱਤ ਲਈ 207 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : IPL 'ਚ ਕਿੰਨਾ ਕਮਾਉਂਦੀਆਂ ਹਨ ਚੀਅਰਲੀਡਰਸ? ਕਮਾਈ ਜਾਣ ਉੱਡ ਜਾਣਗੇ ਹੋਸ਼
ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਗੁਆ ਕੇ 205 ਦੌੜਾਂ ਬਣਾ ਸਕੀ ਤੇ 1 ਦੌੜ ਨਾਲ ਮੈਚ ਹਾਰ ਗਈ। ਰਾਜਸਥਾਨ ਲਈ ਕਪਤਾਨ ਰਿਆਨ ਪਰਾਗ ਨੇ 95 ਦੌੜਾਂ, ਯਸ਼ਸਵੀ ਜਾਇਸਵਾਲ ਨੇ 34 ਦੌੜਾਂ, ਸ਼ਿਮਰੋਨ ਹੇਟਮਾਇਰ ਨੇ 29 ਦੌੜਾਂ ਤੇ ਸ਼ੁਭਮ ਦੂਬੇ ਨੇ 25 ਦੌੜਾਂ ਬਣਾਈਆਂ। ਕੋਲਕਾਤਾ ਲਈ ਵੈਭਵ ਅਰੋੜਾ ਨੇ 1, ਮੋਈਨ ਅਲੀ ਨੇ 2, ਹਰਸ਼ਿਤ ਰਾਣਾ ਨੇ 2 ਤੇ ਵਰੁਣ ਚੱਕਰਵਰਤੀ ਨੇ 2 ਵਿਕਟਾਂ ਲਈਆਂ।
ਪਲੇਇੰਗ 11
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਵੈਭਵ ਸੂਰਿਆਵੰਸ਼ੀ, ਰਿਆਨ ਪਰਾਗ (ਕਪਤਾਨ), ਕੁਨਾਲ ਸਿੰਘ ਰਾਠੌੜ, ਧਰੁਵ ਜੁਰੇਲ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਵਨਿੰਦੂ ਹਸਾਰੰਗਾ, ਜੋਫਰਾ ਆਰਚਰ, ਮਹੇਸ਼ ਥੀਕਸ਼ਾਨਾ, ਯੁੱਧਵੀਰ ਸਿੰਘ ਚਾਰਕ, ਆਕਾਸ਼ ਮਾਧਵਾਲ।
ਕੋਲਕਾਤਾ ਨਾਈਟ ਰਾਈਡਰਜ਼ : ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਸੁਨੀਲ ਨਾਰਾਇਣ, ਅਜਿੰਕਿਆ ਰਹਾਣੇ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ, ਮੋਈਨ ਅਲੀ, ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਵਰੁਣ ਚੱਕਰਵਰਤੀ, ਵੈਭਵ ਅਰੋੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IPL 2025 : ਪੰਜਾਬ ਨੇ ਲਖਨਊ ਨੂੰ 237 ਦੌੜਾਂ ਦਾ ਟੀਚਾ ਦਿੱਤਾ
NEXT STORY