ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ ਟੀਮਾਂ ਦੇ ਖਿਡਾਰੀਆਂ ’ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਆਈ. ਪੀ. ਐੱਲ. 2021 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜਦਕਿ ਰਾਜਸਥਾਨ ਰਾਇਲਸ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ 2 ਮਈ ਨੂੰ ਖੇਡੇ ਗਏ ਮੈਚ ਦੇ ਦੌਰਾਨ ਜਾਅਲੀ ਪ੍ਰਮਾਣ ਪੱਤਰ ਨਾਲ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਅਰੁਣ ਜੇਟਲੀ ਸਟੇਡੀਅਮ ’ਚ ਦਾਖਲ ਹੋਣ ਵਾਲੇ 2 ਬੁਕੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਨੂੰ 5 ਦਿਨਾਂ ਲਈ ਪੁਲਸ ਹਿਰਾਸਤ’ਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਰੱਦ ਨਹੀਂ ਟਲਿਆ ਹੈ IPL, BCCI ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਦੱਸਿਆ, ਕਦੋਂ ਹੋਣਗੇ ਬਚੇ ਹੋਏ ਮੈਚ
ਪੁਲਸ ਨੇ ਇੰਡੀਅਨ ਪੀਨਲ ਕੋਡ (ਆਈ. ਪੀ. ਸੀ.) ਤੇ ਮਹਾਮਾਰੀ ਰੋਗ ਐਕਟ ਦੀਆਂ ਧਾਰਾਵਾਂ ਦੇ ਤਹਿਤ ਦੋਵਾਂ ਦੋਸ਼ੀਆਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਦੇ ਹੋਏ ਦੋਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਰਾਇਲਜ਼ ਖ਼ਿਲਾਫ਼ ਖੇਡੇ ਗਏ ਇਸ ਮੈਚ ’ਚ 55 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜੋਸ ਬਟਲਰ ਦੀ 124 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਹੈਦਰਾਬਾਦ ਨੂੰ 221 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ ’ਚ ਹੈਦਰਾਬਾਦ ਦੀ ਟੀਮ 20 ਓਵਰ ’ਚ 8 ਵਿਕਟਾਂ ਗੁਆ ਕੇ 165 ਦੌੜਾਂ ਹੀ ਬਣਾ ਸਕੀ ਸੀ ਤੇ ਮੈਚ ਗੁਆ ਬੈਠੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰੱਦ ਨਹੀਂ ਟਲਿਆ ਹੈ IPL, BCCI ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਦੱਸਿਆ, ਕਦੋਂ ਹੋਣਗੇ ਬਚੇ ਹੋਏ ਮੈਚ
NEXT STORY