ਮੁੰਬਈ- ਰਾਜਸਥਾਨ ਰਾਇਲਜ਼ ਦੇ ਨਵੇਂ ਕਪਤਾਨ ਸੰਜੂ ਸੈਮਸਨ ਨੂੰ ਆਈ. ਪੀ. ਐੱਲ. ਦੇ ਸੋਮਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿਚ ਹੋਣ ਵਾਲੇ ਮੁਕਾਬਲੇ ਵਿਚ ਲੋਕੇਸ਼ ਰਾਹੁਲ ਦੀ ਕਪਤਾਨੀ ਵਾਲੀ ਪੰਜਾਬ ਕਿੰਗਜ਼ ਤੋਂ ਚੁਣੌਤੀ ਮਿਲੇਗੀ। ਟੂਰਨਾਮੈਂਟ ਦੇ 13 ਸੈਸ਼ਨਾਂ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੇ ਨਾਂ ਨਾਲ ਖੇਡਣ ਵਾਲੀ ਪੰਜਾਬ ਦੀ ਇਸ ਟੀਮ ਨੇ 14ਵੇਂ ਸੈਸ਼ਨ ਲਈ ਆਪਣਾ ਨਾਂ ਬਦਲ ਕੇ ਪੰਜਾਬ ਕਿੰਗਜ਼ ਰੱਖ ਲਿਆ ਹੈ।
ਦੂਜੇ ਪਾਸੇ ਰਾਜਸਥਾਨ ਨੇ ਪਿਛਲੇ ਸੈਸ਼ਨ ਵਿਚ ਆਪਣੇ ਕਪਤਾਨ ਰਹੇ ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੂੰ ਹਟਾ ਕੇ ਸੰਜੂ ਸੈਮਸਨ ਨੂੰ ਨਵਾਂ ਕਪਤਾਨ ਬਣਾਇਆ ਹੈ ਜਦਕਿ ਸਮਿਥ ਨੂੰ ਟੀਮ ਤੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਸਮਿਥ ਹੁਣ ਦਿੱਲੀ ਕੈਪੀਟਲਸ ਟੀਮ ਕੋਲ ਹੈ।
ਇਹ ਖਬਰ ਪੜ੍ਹੋ- ਪਾਕਿ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਕੋਰੋਨਾ ਕਾਰਨ ਰੱਦ
ਰਾਜਸਥਾਨ ਉਮੀਦ ਕਰ ਰਿਹਾ ਹੈ ਕਿ ਸੈਮਸਨ ਨੂੰ ਨਵਾਂ ਕਪਤਾਨ ਬਣਾਉਣ ਨਾਲ ਉਸ ਨੂੰ ਫਾਇਦਾ ਮਿਲੇਗਾ। ਰਾਜਸਥਾਨ ਕੋਲ ਇੰਗਲੈਂਡ ਦੇ ਦੋ ਧੁਨੰਤਰ ਆਲਰਾਊਂਡਰ ਬੇਨ ਸਟੋਕਸ ਤੇ ਜੋਸ ਬਟਲਰ ਹਨ, ਜਿਹੜੇ ਆਪਣੇ ਦਮ ’ਤੇ ਮੈਚ ਦਾ ਪਾਸਾ ਪਲਟਣ ਦੀ ਸਮਰੱਥਾ ਰੱਖਦੇ ਹਨ। ਸੈਮਸਨ ਟੀਮ ਦਾ ਵਿਕਟਕੀਪਰ ਬੱਲੇਬਾਜ਼ ਹੈ ਪਰ ਬਟਲਰ ਦੇ ਰਹਿੰਦੇ ਹੋਏ ਉਸ ਨੂੰ ਸ਼ੁੱਧ ਬੱਲੇਬਾਜ਼ ਦੇ ਤੌਰ ’ਤੇ ਖੇਡਣਾ ਪਵੇਗਾ। ਰਾਜਸਥਾਨ ਨੂੰ ਉਸਦੇ ਪਹਿਲੇ ਮੈਚ ਵਿਚ ਇੰਗਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਦੀਆਂ ਸੇਵਾਵਾਂ ਨਹੀਂ ਮਿਲ ਸਕਣਗੀਆਂ। ਇਸ ਦੇ ਬਾਵਜੂਦ ਰਾਜਸਥਾਨ ਕੋਲ ਆਸਟਰੇਲੀਆ ਦੇ ਐਂਡ੍ਰਿਊ ਟਾਈ ਤੇ ਬੰਗਲਾਦੇਸ਼ ਦੇ ਮੁਸਤਾਫਿਜ਼ੁਰ ਰਹਿਮਾਨ ਦੇ ਰੂਪ ਵਿਚ ਦੋ ਬਿਹਤਰੀਨ ਤੇਜ਼ ਗੇਂਦਬਾਜ਼ ਹਨ। ਖੱਬੇ ਹੱਥ ਦਾ ਭਾਰਤੀ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ ਵੀ ਟੀਮ ਲਈ ਉਪਯੋਗੀ ਸਾਬਤ ਹੋ ਸਕਦਾ ਹੈ।
ਇਹ ਖਬਰ ਪੜ੍ਹੋ- SRH v KKR : ਭੱਜੀ ਨੇ ਕੋਲਕਾਤਾ ਲਈ ਕੀਤਾ ਡੈਬਿਊ, 699 ਦਿਨ ਬਾਅਦ ਖੇਡਿਆ ਪਹਿਲਾ ਮੈਚ
ਪੰਜਾਬ ਟੀਮ ਦੇ ਕਪਤਾਨ ਲੋਕੇਸ਼ ਰਾਹੁਲ ਨੇ ਇਸ ਸਾਲ ਵਿਚ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰਾਹੁਲ ਆਈ. ਪੀ. ਐੱਲ. ਦੇ ਪਿਛਲੇ ਸੈਸ਼ਨ ਵਿਚ ਪੰਜਾਬ ਟੀਮ ਦੇ ਸਭ ਤੋਂ ਸਫਲ ਬੱਲੇਬਾਜ਼ਾਂ ਵਿਚੋਂ ਇਕ ਰਿਹਾ ਸੀ ਤੇ ਟੀਮ ਨੇ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਵੀ ਕਾਫੀ ਸ਼ਾਨਦਾਰ ਖੇਡ ਦਿਖਾਈ ਸੀ। ਇਸ ਵਾਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਟੀਮ ਸ਼ੁਰੂਆਤ ਤੋਂ ਹੀ ਕ੍ਰਿਸ ਗੇਲ ਨੂੰ ਮੌਕਾ ਦਿੰਦੀ ਹੈ ਕਿਉਂਕਿ ਪਿਛਲੀ ਵਾਰ ਟੀਮ ਦਾ ਲਗਭਗ ਅੱਧਾ ਸਫਰ ਲੰਘਣ ਤੋਂ ਬਾਅਦ ਗੇਲ ਨੂੰ ਮੌਕਾ ਦਿੱਤਾ ਸੀ। ਗੇਲ ਨੇ ਤਦ ਕਾਫੀ ਹਮਲਾਵਰ ਬੱਲੇਬਾਜ਼ੀ ਕੀਤੀ ਸੀ। ਪੰਜਾਬ ਕੋਲ ਗੇਲ ਤੋਂ ਇਲਾਵਾ ਵੈਸਟਇੰਡੀਜ਼ ਦਾ ਇਕ ਹੋਰ ਧਮਾਕੇਦਾਰ ਖਿਡਾਰੀ ਨਿਕੋਲਸ ਪੂਰਨ ਮੌਜੂਦ ਹੈ। ਟੀਮ ਹੁਣ ਇਸਦਾ ਕਿਵੇਂ ਇਸਤੇਮਾਲ ਕਰਦੀ ਹੈ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SRH v KKR: ਅਬਦੁਲ ਸਮਦ ਨੇ ਕਮਿੰਸ ਨੂੰ ਮਾਰਿਆ ਧਮਾਕੇਦਾਰ ਛੱਕਾ (ਵੀਡੀਓ)
NEXT STORY