ਚੇਨਈ- ਆਈ. ਪੀ. ਐੱਲ. 2021 ਦੇ ਤੀਜੇ ਮੈਚ ਕੇ. ਕੇ. ਆਰ. ਨੇ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ 'ਚ ਜੇਤੂ ਆਗਾਜ਼ ਕੀਤਾ ਹੈ। ਕੇ. ਕੇ. ਆਰ. ਨੇ ਪਹਿਲਾਂ ਖੇਡਦੇ ਹੋਏ 187 ਦੌੜਾਂ ਬਣਾਈਆਂ ਸਨ, ਜਿਸਦੇ ਜਵਾਬ 'ਚ ਹੈਦਰਾਬਾਦ ਦੀ ਟੀਮ 20 ਓਵਰ 'ਚ 5 ਵਿਕਟਾਂ 'ਤੇ 177 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਵਲੋਂ ਜਾਨੀ ਬੇਅਰਸਟੋ ਨੇ 55 ਤੇ ਮਨੀਸ਼ ਪਾਂਡੇ ਨੇ 61 ਦੌੜਾਂ ਦੀ ਪਾਰੀ ਖੇਡੀ ਪਰ ਆਪਣੀ ਟੀਮ ਦੇ ਲਈ ਜਿੱਤ ਹਾਸਲ ਨਹੀਂ ਕਰ ਸਕੇ। ਹੈਦਰਾਬਾਦ ਦੀ ਟੀਮ ਭਾਵੇਂ ਹੀ ਹਾਰ ਗਈ ਪਰ 19 ਸਾਲ ਅਬਦੁਲ ਸਮਦ ਨੇ ਪੈਟ ਕਮਿੰਸ ਦੀ ਗੇਂਦ 'ਤੇ ਧਮਾਕੇਦਾਰ ਬੱਲੇਬਾਜ਼ੀ ਕਰ ਫੈਂਸ ਦਾ ਦਿਲ ਜਿੱਤ ਲਿਆ। ਜੰਮੂ-ਕਸ਼ਮੀਰ ਦੇ ਅਬਦੁਲ ਸਮਦ ਨੇ ਇਸ ਮੈਚ 'ਚ ਗੇਂਦ 'ਤੇ 19 ਦੌੜਾਂ ਬਣਾਈਆਂ, ਜਿਸ 'ਚ 2 ਛੱਕੇ ਸ਼ਾਮਲ ਹਨ। ਸਮਦ ਨੇ ਆਪਣੇ ਦੋਵੇਂ ਛੱਕੇ ਕੇ.ਕੇ.ਆਰ. ਦੇ ਦਿੱਗਜ ਗੇਂਦਬਾਜ਼ ਪੈਟ ਕਮਿੰਸ ਦੀ ਗੇਂਦ 'ਤੇ ਲਗਾਏ।
ਇਹ ਖਬਰ ਪੜ੍ਹੋ- ਪਾਕਿ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਕੋਰੋਨਾ ਕਾਰਨ ਰੱਦ
ਕੇ. ਕੇ. ਆਰ. ਵਿਰੁੱਧ ਜਦੋ ਸਮਦ ਬੱਲੇਬਾਜ਼ੀ ਕਰਨ ਆਏ ਤਾਂ ਉਸ ਦੇ ਸਾਹਮਣੇ ਦਿੱਗਜ ਆਸਟਰੇਲੀਆਈ ਗੇਂਦਬਾਜ਼ ਕਮਿੰਸ ਗੇਂਦਬਾਜ਼ੀ 'ਤੇ ਸੀ ਪਰ ਆਪਣੀ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਸਮਦ ਨੇ ਕਮਾਲ ਕੀਤਾ ਤੇ ਕਾਰਨਰ ਦੇ ਉੱਪਰ ਤੋਂ ਸ਼ਾਨਦਾਰ ਛੱਕਾ ਲਗਾਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਸਨ। ਇਸਦੇ ਅਗਲੀ ਗੇਂਦ 'ਤੇ ਇਸ ਬੱਲੇਬਾਜ਼ ਨੇ 2 ਦੌੜਾਂ ਬਣਾਈਆਂ ਤੇ ਫਿਰ ਤੋਂ ਸਟ੍ਰਾਈਕ 'ਤੇ ਆ ਕੇ ਅਗਲੀ ਹੀ ਗੇਂਦ 'ਤੇ ਛੱਕਾ ਲਗਾ ਕੇ ਧਮਾਲ ਮਚਾ ਦਿੱਤੀ। ਪੈਟ ਕਮਿੰਸ ਨੇ 19ਵਾਂ ਓਵਰ ਕੀਤਾ, ਜਿਸ 'ਚ ਸਮਦ ਨੇ 2 ਛੱਕੇ ਲਗਾਏ। ਇਸ ਓਵਰ 'ਚ ਕਮਿੰਸ ਨੇ ਕੁਲ ਮਿਲਾ ਕੇ 16 ਦੌੜਾਂ ਦਿੱਤੀਆਂ ਸਨ।
ਇਹ ਖਬਰ ਪੜ੍ਹੋ- SRH v KKR : ਭੱਜੀ ਨੇ ਕੋਲਕਾਤਾ ਲਈ ਕੀਤਾ ਡੈਬਿਊ, 699 ਦਿਨ ਬਾਅਦ ਖੇਡਿਆ ਪਹਿਲਾ ਮੈਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹੈਦਰਾਬਾਦ ਵਿਰੁੱਧ ਟੀਮ ਨੂੰ ਇਸ ਲਈ ਮਿਲੀ ਜਿੱਤ, ਮੋਰਗਨ ਦਾ ਬਿਆਨ ਆਇਆ ਸਾਹਮਣੇ
NEXT STORY