ਚੇਨਈ- ਭਾਰਤੀ ਕ੍ਰਿਕਟ ਟੀਮ ਦੇ ਅਨੁਭਵੀ ਆਫ ਸਪਿਨਰ ਹਰਭਜਨ ਸਿੰਘ (ਭੱਜੀ) ਨੇ ਆਈ. ਪੀ. ਐੱਲ. 2021 'ਚ ਐਤਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਕੋਲਕਾਤਾ ਨਾਈਟ ਰਾਈਡਰਜ਼ ਦੇ ਲਈ ਡੈਬਿਊ ਕੀਤਾ। 40 ਸਾਲਾ ਹਰਭਜਨ ਸਿੰਘ ਆਈ. ਪੀ. ਐੱਲ. 'ਚ ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਜ਼ ਵਲੋਂ ਖੇਡ ਚੁੱਕਿਆ ਹੈ। ਭੱਜੀ ਨੂੰ ਸਾਲ ਦੀ ਸ਼ੁਰੂਆਤ 'ਚ ਮਿਨੀ ਐਕਸ਼ਨ 'ਚ ਕੇ. ਕੇ. ਆਰ. ਨੇ ਉਸਦੇ ਬੇਸ ਪ੍ਰਈਜ਼ 2 ਕਰੋੜ ਰੁਪਏ ਵਿਚ ਆਪਣੇ ਨਾਲ ਜੋੜਿਆ ਸੀ। ਹਰਭਜਨ ਆਈ. ਪੀ. ਐੱਲ. 'ਚ ਲਗਾਤਾਰ 2 ਸਾਲ ਬਾਅਦ ਵਾਪਸੀ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਆਖਰੀ ਮੈਚ ਸੀ. ਐੱਸ. ਕੇ. ਵਲੋਂ ਆਈ. ਪੀ. ਐੱਲ. 2019 ਦੇ ਫਾਈਨਲ 'ਚ ਮੁੰਬਈ ਇੰਡੀਅਜ਼ ਵਿਰੁੱਧ 12 ਮਈ 2019 ਨੂੰ ਭਾਵ 699 ਦਿਨ ਪਹਿਲਾਂ ਖੇਡਿਆ ਸੀ।
ਇਹ ਖਬਰ ਪੜ੍ਹੋ- ਪਾਕਿ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਕੋਰੋਨਾ ਕਾਰਨ ਰੱਦ
ਹਰਭਜਨ ਸਿੰਘ ਨੇ ਮੁੰਬਈ ਇੰਡੀਅਜ਼ ਵਲੋਂ ਬੈਂਗਲੁਰੂ ਵਿਰੁੱਧ ਆਈ. ਪੀ. ਐੱਲ. ਦੇ ਪਹਿਲੇ ਐਡੀਸ਼ਨ 'ਚ ਡੈਬਿਊ ਕੀਤਾ ਸੀ। ਭੱਜੀ ਨੇ ਹੁਣ ਤੱਕ 150 ਆਈ. ਪੀ. ਐੱਲ. ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਉਹ ਇਸ ਟੀ-20 ਲੀਗ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ 'ਚ 5ਵੇਂ ਨੰਬਰ 'ਤੇ ਹਨ। ਆਈ. ਪੀ. ਐੱਲ. 'ਚ ਲਸਿਥ ਮਲਿੰਗਾ ਦੇ ਨਾਂ 170 ਜਦਕਿ ਅਮਿਤ ਮਿਸ਼ਰਾ ਦੇ ਨਾਂ 160 ਵਿਕਟਾਂ ਦਰਜ ਹਨ। ਪਿਊਸ਼ ਚਾਵਲਾ ਨੇ 156 ਤਾਂ ਡਵੇਨ ਬ੍ਰਾਵੋ ਨੇ 153 ਵਿਕਟਾਂ ਹਾਸਲ ਕੀਤੀਆਂ ਹਨ।
ਇਹ ਖਬਰ ਪੜ੍ਹੋ- SRH v KKR : ਕੋਲਕਾਤਾ ਨੇ ਹੈਦਰਾਬਾਦ ਨੂੰ ਦਿੱਤਾ 188 ਦੌੜਾਂ ਦਾ ਟੀਚਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SRH v KKR : ਰਾਣਾ ਨੇ ਖੇਡੀ ਧਮਾਕੇਦਾਰ ਪਾਰੀ, ਧਵਨ ਨੂੰ ਛੱਡਿਆ ਇਸ ਮਾਮਲੇ 'ਚ ਪਿੱਛੇ
NEXT STORY