ਚੇਨਈ– ਸਿਨੇਮਾ ਦੇ ‘ਕਿੰਗ ਖਾਨ’ ਦੀ ਤਰ੍ਹਾਂ ਉਸਦੇ ਹਮਨਾਮ ਕ੍ਰਿਕਟਰ ਸ਼ਾਹਰੁਖ ਖਾਨ ਨੂੰ ਵੀ ਕਾਮਯਾਬੀ ਰਾਤੋ-ਰਾਤ ਨਹੀਂ ਮਿਲੀ ਜਦਕਿ ਚੇਨਈ ਦੇ ਵੇਲਾਚੇਰੀ ਇਲਾਕੇ ਵਿਚ ਰਹਿਣ ਵਾਲੇ ਰਜਨੀਕਾਂਤ ਦੇ ਇਸ ਪ੍ਰਸ਼ੰਸਕ ਨੇ ਇਸਦੇ ਲਈ ਕਾਫੀ ਮਿਹਨਤ ਕੀਤੀ ਹੈ ਤੇ ਇਸਦਾ ਫਲ ਉਸ ਨੂੰ ਆਈ. ਪੀ. ਐੱਲ. ਵਿਚ ਪੰਜਾਬ ਕਿੰਗਜ਼ ਦੇ ਨਾਲ 5.25 ਕਰੋੜ ਰੁਪਏ ਦੇ ਕਰਾਰ ਦੇ ਰੂਪ ਵਿਚ ਮਿਲਿਆ ਹੈ। ਐੱਮ. ਸ਼ਾਹਰੁਖ ਬਚਪਨ ਤੋਂ ਹੀ ਕ੍ਰਿਕਟ ਤੇ ਸਿਨੇਮਾ ਦਾ ਦੀਵਾਨਾ ਹੈ। ਚਮੜੇ ਦੇ ਵਪਾਰੀ ਉਸਦੇ ਪਿਤਾ ਮਸੂਦ ਤੇ ਉਸਦੀ ਮਾਂ ਲੁਬਾਨਾ ਨੇ ਉਸਦੇ ਸੁਪਨੇ ਪੂਰੇ ਕਰਨ ਵਿਚ ਕਾਫੀ ਮਦਦ ਕੀਤੀ।

ਸ਼ਾਹਰੁਖ ਨੇ ਕਿਹਾ,‘‘ਜਦੋਂ ਨਿਲਾਮੀ ਵਿਚ ਮੇਰਾ ਨਾਂ ਆਇਆ ਤਾਂ ਮੈਂ ਕਾਫੀ ਨਰਵਸ ਸੀ। ਮੈਂ ਖੁਸ਼ੀ ਨਾਲ ਫੁਲਾ ਨਹੀਂ ਸਮਾ ਰਿਹਾ ਸੀ। ਬੱਸ ਵਿਚ ਮੇਰੇ ਸਾਥੀ, ਖਾਸ ਤੌਰ ’ਤੇ ਕਪਤਾਨ ਦਿਨੇਸ਼ ਕਾਰਤਿਕ ਬਹੁਤ ਖੁਸ਼ ਸਨ।’’ ਤਾਮਿਲਨਾਡੂ ਟੀਮ ਦੇ ਨਾਲ ਵਿਜੇ ਹਜ਼ਾਰੇ ਟਰਾਫੀ ਲਈ ਇਨ੍ਹਾਂ ਦਿਨਾਂ ਵਿਚ ਇੰਦੌਰ ਵਿਚ ਮੌਜੂਦਾ 25 ਸਾਲਾ ਸ਼ਾਹਰੁਖ ਨੇ ਕਿਹਾ,‘‘ਮੈਂ ਟੈਨਿਸ ਗੇਂਦ ਨਾਲ ਸਕੂਲ ਵਿਚ ਕ੍ਰਿਕਟ ਖੇਡਦਾ ਸੀ। ਮੈਂ ਡਾਨ ਬਾਸਕੋ ਤੇ ਸੇਂਟ ਬੇਡੇ ਤੋਂ ਸਕੂਲ ਦੀ ਪੜ੍ਹਾਈ ਕੀਤੀ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਨਹੀਂ ਪਤਾ ਸੀ ਕਿ 15 ਕਰੋੜ ਰੁਪਏ ਨਿਊਜ਼ੀਲੈਂਡ ਡਾਲਰ ’ਚ ਕਿੰਨੇ ਹੋਣਗੇ : ਜੈਮੀਸਨ
NEXT STORY