ਕ੍ਰਾਈਸਟਚਰਚ– ਨਿਊਜ਼ੀਲੈਂਡ ਦੇ ਕਾਈਲ ਜੈਮੀਸਨ ਨੇ ਦੇਰ ਰਾਤ ਵਿਚ ਜਾਗ ਕੇ ਆਈ. ਪੀ. ਐੱਲ. ਨਿਲਾਮੀ ਵਿਚ 15 ਕਰੋੜ ਰੁਪਏ ਵਿਚ ਵਿਕਣ ਤੋਂ ਬਾਅਦ ਸੋਚਿਆ ਕਿ 15 ਕਰੋੜ ਰੁਪਏ ਉਸਦੇ ਦੇਸ਼ ਦੀ ਮੁਦਰਾ ਵਿਚ ਕਿੰਨੇ ਡਾਲਰ ਹੋਣਗੇ। ਉਸ ਨੂੰ ਖਰੀਦਣ ਲਈ ਤਿੰਨ ਟੀਮਾਂ ਵਿਚਾਲੇ ਦੌੜ ਲੱਗੀ ਸੀ ਪਰ ਅੰਤ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਉਸ ਨੂੰ ਤਕਰੀਬਨ ਦੋ ਮਿਲੀਅਨ ਡਾਲਰ ਵਿਚ ਖਰੀਦਿਆ, ਜਿਸ ਨਾਲ ਉਹ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਰਾਸ਼ੀ ਵਿਚ ਵਿਕਣ ਵਾਲੇ ਤੇ ਆਈ. ਪੀ. ਐੱਲ. ਦੇ 14 ਸਾਲ ਦੇ ਇਤਿਹਾਸ ਵਿਚ ਚੌਥਾ ਸਭ ਤੋਂ ਵੱਧ ਰਾਸ਼ੀ ਵਿਚ ਵਿਕਣ ਵਾਲਾ ਕ੍ਰਿਕਟਰ ਬਣ ਗਿਆ।
ਜੈਮੀਸਨ ਨੇ ਕਿਹਾ,‘‘ਮੈਂ ਅੱਧੀ ਰਾਤ ਦੇ ਨੇੜੇ ਜਾਗਿਆ ਤੇ ਮੈਂ ਫੋਨ ਦੇਖਣ ਦਾ ਫੈਸਲਾ ਕੀਤਾ। ਮੈਨੂੰ ਲੱਗਾ ਕਿ ਮੈਂ ਬੈਠ ਕੇ ਇਸਦਾ ਮਜ਼ਾ ਲਵਾਂਗਾ ਪਰ ਇਹ ਕਾਫੀ ਅਜੀਬ ਇਕ-ਡੇਢ ਘੰਟਾ ਰਿਹਾ, ਜਿਸ ਵਿਚ ਮੈਂ ਆਪਣੇ ਨਾਂ ਦੇ ਆਉਣ ਦਾ ਇੰਤਜ਼ਾਰ ਕਰਦਾ ਰਿਹਾ। ਮੈਨੂੰ ਸ਼ੇਨ ਬ੍ਰਾਡ (ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ੀ ਕੋਚ) ਦਾ ਸੰਦੇਸ਼ ਮਿਲਿਆ ਕਿ ਇਹ ਕਿਵੇਂ ਚੱਲ ਰਹੀ ਸੀ।’ ਉਸ ਨੇ ਕਿਹਾ,‘‘ਮੈਨੂੰ ਇਸ ਦੀ ਰਾਸ਼ੀ ਦੇ ਬਾਰੇ ਵਿਚ ਪਤਾ ਨਹੀਂ ਸੀ ਤੇ ਇਹ ਨਿਊਜ਼ੀਲੈਂਡ ਡਾਲਰ ਵਿਚ ਕਿੰਨੀ ਹੋਵੇਗੀ। ਉਸਦੇ ਨਾਲ ਇਸ ਪਲ ਨੂੰ ਸਾਂਝਾ ਕਰਨਾ ਤੇ ਦੋ-ਤਿੰਨ ਮਿੰਟ ਗੱਲ ਕਰਨਾ ਚੰਗੀ ਸੀ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਬਟਾਲਾ ਦੇ ਅੰਮ੍ਰਿਤਬੀਰ ਸਿੰਘ ਨੇ ਮਾਰੀਆਂ ਮੱਲ੍ਹਾਂ, 2 ਵਾਰ ਗਿਨੀਜ਼ ਬੁੱਕ ’ਚ ਦਰਜ ਹੋਇਆ ਨਾਂ
NEXT STORY