ਨਵੀਂ ਦਿੱਲੀ–ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਡੂਰੰਡ ਕੱਪ ਦਾ 132ਵਾਂ ਸੈਸ਼ਨ ਸ਼ਨੀਵਾਰ ਨੂੰ ਆਸਾਮ ਦੇ ਕੋਕਰਾਝਾਰ ’ਚ ਸ਼ੁਰੂ ਹੋ ਗਿਆ। ਰੱਖਿਆ ਮੰਤਰੀ ਰਾਜਨਾਥਨ ਸਿੰਘ ਨੇ ਉਦਘਾਟਨੀ ਸਮਾਰੋਹ ’ਚ ਹਿੱਸਾ ਲਿਆ, ਜਿਸ ਨਾਲ ਸਾਲਾਨਾ ਫੁੱਟਬਾਲ ਚੈਂਪੀਅਨਸ਼ਿਪ ਦੀ ਸ਼ਾਨਦਾਰ ਸ਼ੁਰੂਆਤ ਹੋਈ। ਅਸਮੀਆ ਸ਼ਹਿਰ ’ਚ ਪਹਿਲੀ ਵਾਰ ਟੂਰਨਾਮੈਂਟ ਹਥਿਆਰਬੰਦ ਸੈਨਾਵਾਂ ਵਲੋਂ ਆਯੋਜਿਤ ਕੀਤਾ ਗਿਆ। ਇਹ ਟੂਰਨਾਮੈਂਟ ਅਸਾਮ ਸਰਕਾਰ ਵਲੋਂ ਸਪਾਂਸਰ ਹੈ।
ਇਹ ਵੀ ਪੜ੍ਹੋ- ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ : PM ਮੋਦੀ ਨੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀ ਕੀਤੀ ਤਾਰੀਫ਼
ਉਦਘਾਟਨੀ ਸਮਾਰੋਹ ਤੋਂ ਬਾਅਦ ਬੋਡੋਲੈਂਡ ਐੱਫ. ਸੀ. ਤੇ ਰਾਜਸਥਾਨ ਯੂਨਾਈਟਿਡ ਐੱਫ. ਸੀ. ਵਿਚਾਲੇ ਟੂਰਨਾਮੈਂਟ ਦਾ ਉਦਘਾਟਨੀ ਮੈਚ ਹੋਇਆ। ਇਹ ਟੂਰਨਾਮੈਂਟ 24 ਅਗਸਤ ਤਕ ਖੇਡਿਆ ਜਾਵੇਗਾ। ਇਸ ਵਿਚ ਨੇਪਾਲ, ਬੰਗਲਾਦੇਸ਼ ਸਮੇਤ 24 ਟੀਮਾਂ ਹਿੱਸਾ ਲੈ ਰਹੀਆਂ ਹਨ।
ਇਹ ਵੀ ਪੜ੍ਹੋ- ਇਸ ਸਾਲ ਦੇਸ਼ ਭਰ 'ਚ 1,000 'ਖੇਲੋ ਇੰਡੀਆ ਕੇਂਦਰ' ਖੋਲ੍ਹੇ ਜਾਣਗੇ : ਅਨੁਰਾਗ ਠਾਕੁਰ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀਆਂ ਧੀਆਂ ਨੇ ਕੈਨੇਡਾ ਵਿਸ਼ਵ ਪੁਲਸ ਖੇਡਾਂ ’ਚ ਕਰਵਾਈ ਬੱਲੇ-ਬੱਲੇ, ਜਿੱਤੇ ਸੋਨ ਤਮਗੇ
NEXT STORY