ਨਵੀਂ ਦਿੱਲੀ— ਰਾਜ ਸਭਾ ਨੇ ਇੰਡੋਨੇਸ਼ੀਆ ਦੇ ਲਾਬੂਆਨ ਬਾਜੋ 'ਚ 23ਵੇਂ ਪ੍ਰੈਜ਼ੀਡੈਂਟ ਕੱਪ ਮੁੱਕੇਬਾਜ਼ੀ ਟੂਰਨਾਮੈਂਟ 'ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੂੰ ਸੋਮਵਾਰ ਵਧਾਈ ਦਿੱਤੀ। ਸਭਾ ਪਤੀ ਐਮ ਵੈਂਕਆ ਨਾਇਡੂ ਨੇ ਸਦਨ ਨੂੰ ਦੱਸਿਆ ਕਿ ਦੇਸ਼ ਦੀ ਮਸ਼ਹੂਰ ਸਟਾਰ ਮੁੱਕੇਬਾਜ਼ ਮੈਰੀਕਾਮ ਨੇ ਪ੍ਰੈਜ਼ੀਡੈਂਟ ਕੱਪ 'ਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਤੇ ਸਦਨ ਵਲੋਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ। 6 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੈਰੀਕਾਮ ਅਜੇ ਵੀ ਰਾਜ ਸਭਾ ਦੀ ਮੈਂਬਰ ਹੈ। ਮੈਰੀਕਾਮ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਦੇ ਲਈ ਪ੍ਰੈਜ਼ੀਡੈਂਟ ਕੱਪ 'ਚ ਹਿੱਸਾ ਲਿਆ ਸੀ ਜੋ 7 ਤੋਂ 21 ਸਤੰਬਰ ਤਕ ਖੇਡੀ ਜਾਵੇਗੀ।
ਰੋਨਾਲਡੋ ਦੇ ਮੈਦਾਨ 'ਤੇ ਨਾ ਉਤਰਨ 'ਤੇ ਕੋਰੀਆਈ ਪ੍ਰਸ਼ੰਸਕ ਮੁਕੱਦਮਾ ਦਰਜ ਕਰਨ ਦੀ ਤਿਆਰੀ 'ਚ
NEXT STORY