ਨਵੀਂ ਦਿੱਲੀ— ਭਾਰਤੀ ਕਪਤਾਨਾਂ ਮਨਪ੍ਰੀਤ ਸਿੰਘ ਤੇ ਰਾਣੀ ਨੂੰ ਐਤਵਾਰ ਇੱਥੇ ਤੀਜੇ ਹਾਕੀ ਇੰਡੀਆ ਸਲਾਨਾ ਪੁਰਸਕਾਰਾਂ 'ਚ ਸਾਲ 2019 ਦੇ ਸਰਵਸ੍ਰੇਸ਼ਠ ਖਿਡਾਰੀ ਦੇ ਖਿਤਾਬ ਨਾਲ ਨਵਾਜਿਆ ਗਿਆ ਜਦਕਿ ਤਿੰਨ ਵਾਰ ਦੇ ਓਲੰਪੀਅਨ ਹਰਵਿੰਦਰ ਸਿੰਘ ਨੂੰ ਲਾਈਫ ਟਾਈਮ ਅਚੀਵਮੈਂਟ ਸਨਮਾਨ ਦਿੱਤਾ ਗਿਆ। ਕੇਂਦਰੀ ਖੇਡ ਮੰਤਰੀ ਕੀਰੇਨ ਰਿਜੀਜੂ, ਭਾਰਤੀ ਓਲੰਪਿਕ ਸੰਘ ਤੇ ਅੰਤਰਰਾਸ਼ਟਰੀ ਮਹਾਸੰਘ ਦੇ ਪ੍ਰਧਾਨ ਡਾ. ਨਰਿੰਦਰ ਧਰੁਵ ਬਤਰਾ ਤੇ ਹਾਕੀ ਇੰਡੀਆ ਦੇ ਪ੍ਰਧਾਨ ਮੁਹੰਮਦ ਮਸ਼ਤਾਕ ਅਹਿਮਦ ਨੇ ਇਹ ਐਵਾਰਡ ਹਾਸਲ ਕੀਤੇ। ਮਨਪ੍ਰੀਤ ਤੇ ਰਾਣੀ ਨੂੰ ਇਸ ਪੁਰਸਕਾਰਾਂ 'ਚ 25-25 ਲੱਖ ਰੁਪਏ ਤੋਂ ਇਲਾਵਾ ਏਸ਼ੀਆ ਖੇਡਾਂ ਦਾ ਸੋਨ ਤਮਗਾ ਵੀ ਜਿੱਤਿਆ ਹੈ। ਇਸ ਦੌਰਾਨ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਬੱਤਰਾ ਨੇ ਕਿਹਾ ਕਿ ਸਾਨੂੰ ਆਪਣੀਆਂ ਦੋਵਾਂ ਹਾਕੀ ਟੀਮਾਂ ਨਾਲ ਇਸ ਵਾਰ ਟੋਕੀਓ ਓਲੰਪਿਕ 'ਚ ਬਹੁਤ ਉਮੀਦਾਂ ਹਨ ਤੇ ਸਾਨੂੰ ਲੱਗਦਾ ਹੈ ਕਿ ਇਹ ਟੀਮਾਂ ਪੋਡੀਯਮ 'ਤੇ ਜਗ੍ਹਾ ਬਣਾਉਣ 'ਚ ਕਾਮਯਾਬ ਹੋਣਗੀਆਂ ਤੇ ਦੇਸ਼ ਲਈ ਤਮਗੇ ਜਿੱਤਣਗੀਆਂ। ਖੇਡ ਮੰਤਰੀ ਕੀਰੇਨ ਰਿਜੀਜੂ ਨੇ ਇਸ ਪੁਰਸਕਾਰ ਸਮਾਰੋਹ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਾਕੀ ਭਾਰਤੀ ਖੇਡਾਂ ਦੀ ਆਤਮਾ ਹੈ ਤੇ ਇਸਦਾ ਓਲੰਪਿਕ 'ਚ 8ਵਾਂ ਸੋਨ ਤਮਗਾ ਜਿੱਤਣ ਦੇ ਸ਼ਾਨਦਾਰ ਇਤਿਹਾਸ ਹੈ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ ਹਾਕੀ ਨੂੰ ਆਪਣੇ ਵਲੋਂ ਹਰ ਸੰਭਵ ਸਹਾਇਤਾ ਦੇਵੇਗੀ।
T20 ਵਰਲਡ ਕੱਪ ਫਾਈਨਲ ਹਾਰਨ ਤੋਂ ਬਾਅਦ ਹਰਮਨਪ੍ਰੀਤ ਨੇ ਟੀਮ ਨੂੰ ਲੈ ਕੇ ਦਿੱਤਾ ਵੱਡਾ ਬਿਆਨ
NEXT STORY