ਸਪੋਰਸਟ ਡੈਸਕ— ਸਤਵਿਕਸਾਈਰਾਜ਼ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲ ਨੇ ਸ਼ਨੀਵਾਰ ਨੂੰ ਇੱਥੇ ਥਾਈਲੈਂਡ ਓਪਨ ਦੇ ਸੈਮੀਫਾਈਨਲ 'ਚ ਕੋਰੀਆ ਦੇ ਸੁੰਗ ਹਿਊਨ ਤੇ ਸ਼ਿਨ ਬੇਕ ਸ਼ੇਓਲ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਗੈਰ ਦਰਜੇ ਦੀ ਭਾਰਤੀ ਜੋੜੀ ਨੇ ਆਖਰੀ ਚਾਰ ਦੇ ਇਸ ਮੁਕਾਬਲੇ ਨੂੰ 22-20, 22-24, 21-9 ਨਾਲ ਆਪਣੇ ਨਾਂ ਕੀਤਾ।
ਵਰਲਡ ਰੈਂਕਿੰਗ 'ਚ 16ਵੇਂ ਸਥਾਨ 'ਤੇ ਕਾਬਜ ਇਸ ਭਾਰਤੀ ਜੋੜੀ ਨੂੰ ਚੈਂਪੀਅਨ ਬਣਨ ਲਈ ਹੁਣ ਐਤਵਾਰ ਨੂੰ ਚੀਨ ਦੀ ਲਈ ਜੁਨ ਹੋਈ ਤੇ ਲਿਊ ਯੂ ਚੇਨ ਦੀ ਜੋੜੀ ਦੀ ਚੁਣੌਤੀ ਨਾਲ ਪਾਰ ਕਰਨਾ ਹੋਵੇਗਾ। ਚੀਨ ਦੀ ਇਸ ਜੋੜੀ ਨੇ ਇਕ ਹੋਰ ਸੈਮੀਫਾਈਨਲ 'ਚ ਜਾਪਾਨ ਦੇ ਹਿਰੋਉਕੀ ਏਂਡੋ ਤੇ ਯੁਤਾ ਵਾਜਾਨਾਬੇ ਦੀ ਜੋੜੀ ਨੂੰ 21-13, 22-20 ਨਾਲ ਹਰਾ ਦਿੱਤਾ।
MCC-adidas ਰਾਸ਼ਟਰੀ ਜੂਨੀਅਰ ਟੈਨਿਸ ਟੂਰਨਾਮੈਂਟ 12 ਅਗਸਤ ਤੋਂ
NEXT STORY