ਲੰਡਨ : ਅਫਗਾਨਿਸਤਾਨ ਦੇ ਸਟਾਰ ਖਿਡਾਰੀ ਰਾਸ਼ਿਦ ਖਾਨ ਨੂੰ 'ਦਿ ਹੰਡ੍ਰੇਡ' ਟੂਰਨਾਮੈਂਟ ਦੇ ਡ੍ਰਾਫਟ ਵਿਚ ਸਭ ਤੋਂ ਪਹਿਲਾਂ ਚੁਣਿਆ ਗਿਆ ਪਰ ਵੈਸਟਇੰਡੀਜ਼ ਦੇ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਨੂੰ ਅਗਲੇ ਸਾਲ ਹੋਣ ਵਾਲੇ ਇਸ ਟੂਰਨਾਮੈਂਟ ਲਈ ਕਿਸੇ ਵੀ ਟੀਮ ਨੇ ਸ਼ਾਮਲ ਨਹੀਂ ਕੀਤਾ। ਰਾਸ਼ਿਦ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ 12.03 ਦੀ ਔਸਤ ਨਾਲ 81 ਵਿਕਟਾਂ ਹਾਸਲ ਕੀਤੀਆਂ ਹਨ। ਰਾਸ਼ਿਦ ਖਾਨ ਨੂੰ 8 ਟੀਮਾਂ ਵਿਚਾਲੇ ਬ੍ਰਿਟੇਨ ਵਿਚ ਹੋਣ ਵਾਲੇ ਇਸ 100 ਗੇਂਦਾਂ ਦੇ ਟੂਰਨਾਮੈਂਟ ਸਟਾਰ ਦਾਅਵੇਦਾਰ ਬਣਾਇਆ ਹੈ।

ਐਤਵਾਰ ਨੂੰ ਟ੍ਰੈਂਟ ਰਾਕੇਟਸ ਨੇ ਸਭ ਤੋਂ ਪਹਿਲਾਂ 21 ਸਾਲ ਦੇ ਇਸ ਸਪਿਨਰ ਨੂੰ ਚੁਣਿਆ। ਪਹਿਲੇ ਦੌਰ ਦੀ ਚੋਣ ਵਿਚ ਵੈਸਟਇੰਡੀਜ਼ ਦੇ ਆਲਰਾਊਂਡਰ ਆਂਦ੍ਰੇ ਰਸੇਲ ਨੂੰ ਸਦਰਨ ਬ੍ਰੇਵ ਨੇ ਦੂਜੇ ਨੰਬਰ 'ਤੇ ਚੁਣਿਆ ਜਦਕਿ ਆਸਟਰੇਲੀਆ ਦੇ ਐਰੋਨ ਫਿੰਚ ਨੂੰ ਨਾਰਦਰਨ ਸੁਪਰਚਾਰਜਰਜ਼ ਨੇ ਆਪਣੇ ਨਾਲ ਜੋੜਿਆ। ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਅਤੇ ਦੱ. ਅਫਰੀਕਾ ਦੇ ਗੇਂਦਬਾਜ਼ ਕਾਗਿਸੋ ਰਬਾਡਾ ਨੂੰ ਵੀ ਇਸ ਟੂਰਨਾਮੈਂਟ ਲਈ ਚੁਣਿਆ ਗਿਆ। ਇੰਗਲੈਂਡ ਦੇ ਬਾਕੀ ਵਨ ਡੇ ਅੰਤਰਰਾਸ਼ਟਰੀ ਕ੍ਰਿਕਟਰਾਂ ਨੂੰ ਡ੍ਰਾਫਟ ਤੋਂ ਪਹਿਲਾਂ ਹੀ ਟੀਮਾਂ 'ਚ ਵੰਡ ਦਿੱਤਾ ਗਿਆ ਸੀ। ਵੇਲਸ ਫਾਇਰ ਨੇ ਆਸਟਰੇਲੀਆ ਦੇ ਮਿਸ਼ੇਲ ਸਟਾਰਕ ਅਤੇ ਸਟੀਵ ਸਮਿਥ ਨੂੰ ਚੁਣਿਆ ਜਦਕਿ ਓਵਲ ਇਨਵਿਸੀਬਲ ਨੇ ਵੈਸਟਇੰਡੀਜ਼ ਦੇ ਸੁਨੀਲ ਨਾਰਾਇਣ ਨੂੰ ਆਪਣੇ ਨਾਲ ਜੋੜਿਆ। ਜੇਸਨ ਰਾਏ ਪਹਿਲਾਂ ਹੀ ਓਵਲ ਟੀਮ ਦਾ ਹਿੱਸਾ ਸਨ।

ਮੈਨਚੈਸਟਰ ਓਰਿਜਿਨਲਸ ਨੇ ਦੱਖਣੀ ਅਫਰੀਕਾ ਦੇ ਸਪਿਨਰ ਇਮਰਾਨ ਤਾਹਿਰ ਅਤੇ ਡੇਨ ਵਿਲਾਸ ਨੂੰ ਚੁਣਿਆ। ਲੰਡਨ ਸਪਿਰਿਟ ਨੇ ਗਲੇਨ ਮੈਕਸਵੈਲ ਜਦਕਿ ਬਰਮਿੰਘਮ ਨੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲਿਅਮਸਨ ਨੂੰ ਆਪਣੇ ਨਾਲ ਜੋੜਿਆ। ਇਸ ਤੋਂ ਇਲਾਵਾ ਸਪਿਰਿਟ ਨੇ ਅਫਗਾਨਿਸਤਾਨ ਦੇ ਮੁਹੰਮਦ ਨਬੀ ਅਤੇ ਪਾਕਿਸਤਾਨ ਦੇ ਮੁਹੰਮਦ ਆਮਿਰ ਨੂੰ ਚੁਣਿਆ। ਤੀਜੇ ਦੌਰ ਵਿਚ ਆਸਟਰੇਲੀਆ ਦੇ ਨਾਥਨ ਕੁਲਟਰ ਨਾਈਲ ਨੂੰ ਰਾਕੇਟਸ ਜਦਕਿ ਪਾਕਿਸਤਾਨ ਦੇ ਸ਼ਾਦਾਬ ਖਾਨ ਨੂੰ ਬ੍ਰੇਵ ਟੀਮ ਨੇ ਚੁਣਿਆ।
ਹਰਭਜਨ ਸਿੰਘ ਦੀ ਭਾਜਪਾ ਨੇਤਾਵਾਂ ਨਾਲ ਮੁਲਾਕਾਤ, ਕੀਤੀ ਰਾਜਨੀਤੀ 'ਤੇ ਚਰਚਾ
NEXT STORY