ਕਾਬੁਲ– ਤਜਰਬੇਕਾਰ ਲੈੱਗ ਸਪਿਨਰ ਰਾਸ਼ਿਦ ਖਾਨ ਨੂੰ ਭਾਰਤ ਵਿਰੁੱਧ 11 ਜਨਵਰੀ ਤੋਂ ਮੋਹਾਲੀ ਵਿਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਲਈ 19 ਮੈਂਬਰੀ ਅਫਗਾਨਿਸਤਾਨ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਟੀਮ ਦੀ ਅਗਵਾਈ ਨੌਜਵਾਨ ਇਬ੍ਰਾਹਿਮ ਜਦਰਾਨ ਕਰੇਗਾ।
ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
ਦੇਸ਼ ਦੇ ਨਿਯਮਤ ਟੀ-20 ਕੌਮਾਂਤਰੀ ਕਪਤਾਨ ਰਾਸ਼ਿਦ ਦੇ ਟੀਮ ਵਿਚ ਹੋਣ ਦੇ ਬਾਵਜੂਦ ਮੈਦਾਨ ’ਤੇ ਉਤਰਨ ਦੀ ਸੰਭਾਵਨਾ ਘੱਟ ਹੈ। ਉਹ ਹਾਲ ਹੀ ਵਿਚ ਹੋਈ ਪਿੱਠ ਦੀ ਸਰਜਰੀ ਤੋਂ ਉੱਭਰ ਰਿਹਾ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਵਲੋਂ ਜਾਰੀ ਬਿਆਨ ਅਨੁਸਾਰ ਯੂ. ਏ. ਈ. ਵਿਰੁੱਧ ਹਾਲ ਹੀ ਵਿਚ ਆਯੋਜਿਤ 3 ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਦੌਰਾਨ ਟੀਮ ਤੋਂ ਬਾਹਰ ਰਿਹਾ ਮੁਜੀਬ ਉਰ ਰਹਿਮਾਨ ਟੀਮ ਵਿਚ ਵਾਪਸ ਆ ਗਿਆ ਹੈ।
ਇਹ ਵੀ ਪੜ੍ਹੋ- ਆਸਟ੍ਰੇਲੀਆ ’ਚ ਭਾਰਤੀ ਟੀਮ ਦੀ ਅਗਵਾਈ ਕਰੇਗੀ ਅਵਨੀ ਪ੍ਰਸ਼ਾਂਤ
ਯੂ.ਏ. ਈ. ਵਿਰੁੱਧ ਰਿਜਰਵ ਦਾ ਹਿੱਸਾ ਰਹੇ ਇਕਰਾਮ ਅਲੀਖਿਲ ਨੂੰ ਬੈਕਅਪ ਵਿਕਟਕੀਪਰ ਬੱਲੇਬਾਜ਼ ਦੇ ਰੂਪ ਵਿਚ ਮੁੱਖ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਅਫਗਾਨਿਤਾਨ ਦੀ ਟੀਮ : ਇਬ੍ਰਾਹਿਮ ਜਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਕਰਾਮ ਅਲੀਖਿਲ (ਵਿਕਟਕੀਪਰ), ਹਜ਼ਰਤਉੱਲ੍ਹਾ ਜਜਈ, ਰਹਿਮਾਨ ਸ਼ਾਹ, ਨਜੀਬਉੱਲ੍ਹਾ ਜਦਰਾਨ, ਮੁਹੰਮਦ ਨਬੀ, ਕਰੀਮ ਜੰਨਤ, ਅਜਮਤਉੱਲ੍ਹਾ ਉਮਰਜਈ, ਸ਼ਰਾਫੂਉੱਦੀਨ ਅਸ਼ਰਫ, ਮੁਜੀਬ ਉਰ ਰਹਿਮਾਨ, ਫਜ਼ਲ ਹੱਕ ਫਾਰੂਕੀ, ਫਰੀਦ ਅਹਿਮਦ, ਨਵੀਨ ਉਲ ਹੱਕ, ਨੂਰ ਅਹਿਮਦ, ਮੁਹੰਮਦ ਸਲੀਮ, ਕੈਸ ਅਹਿਮਦ, ਗੁਲਬਦੀਨ ਨਾਇਬ, ਰਾਸ਼ਿਦ ਖਾਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਾਕਿ ਦਾ ਟੈਸਟ ਸੀਰੀਜ਼ ’ਚ ਸਫਾਇਆ ਕਰ ਕੇ ਆਸਟ੍ਰੇਲੀਆ ਨੇ ਵਾਰਨਰ ਨੂੰ ਦਿੱਤੀ ਵਿਦਾਈ
NEXT STORY