ਜਲੰਧਰ- ਅਫਗਾਨਿਸਤਾਨ ਦੇ ਕ੍ਰਿਕਟਰ ਰਾਸ਼ਿਦ ਖਾਨ ਦਾ ਕਹਿਣਾ ਹੈ ਕਿ ਉਹ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬਾਲੀਵੁੱਡ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਦੀ ਲਾਈਵ ਪੇਸ਼ਕਾਰੀ ਦੇਖਣ ਦੀ ਲੰਬੇ ਸਮੇਂ ਤੋਂ ਇੱਛਾ ਰੱਖਦਾ ਹੈ। ਦਰਅਸਲ ਰਾਸ਼ਿਦ ਈ. ਐੱਸ. ਪੀ. ਐੱਨ. ਕ੍ਰਿਕਇਨਫੋ ਵਲੋਂ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਹਿੱਸਾ ਲੈ ਰਿਹਾ ਹੈ। ਇਸ ਦੌਰਾਨ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਕਿਸ ਆਰਟਿਸਟ ਦੀ ਪੇਸ਼ਕਾਰੀ ਲਾਈਵ ਦੇਖਣਾ ਪਸੰਦ ਕਰੇਗਾ ਹੈ ਤਾਂ ਇਸ 'ਤੇ ਰਾਸ਼ਿਦ ਨੇ ਬੇਝਿੱਜਕ ਅਨੁਸ਼ਕਾ ਦਾ ਨਾਂ ਲਿਆ। ਰਾਸ਼ਿਦ ਨੇ ਇਸ ਦੌਰਾਨ ਕਾਸਿਗੋ ਰਬਾਡਾ, ਮੁਜੀਬ ਜ਼ਾਦਰਾਨ, ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੂੰ ਵਿਸ਼ਵ ਦੇ ਬਿਹਤਰੀਨ ਗੇਂਦਬਾਜ਼ਾਂ ਵਿਚੋਂ ਇਕ ਮੰਨਿਆ। ਰਾਸ਼ਿਦ ਨੇ ਇਸ ਦੌਰਾਨ ਮੁਹੰਮਦ ਸ਼ਹਿਜ਼ਾਦ ਨੂੰ ਕ੍ਰਿਕਟ ਜਗਤ ਦਾ ਜੋਕਰ ਤਕ ਕਰਾਰ ਦੇ ਦਿੱਤਾ। ਨਾਲ ਹੀ ਦੱਸਿਆ ਕਿ ਜੇਕਰ ਉਹ ਕ੍ਰਿਕਟਰ ਨਾ ਹੁੰਦਾ ਤਾਂ ਡਾਕਟਰ ਜ਼ਰੂਰ ਬਣਦਾ। ਰਾਸ਼ਿਦ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਕਿਸ ਕ੍ਰਿਕਟਰ ਨੂੰ ਗੇਂਦਬਾਜ਼ੀ ਕਰਨਾ ਪਸੰਦ ਕਰੇਗਾ ਤਾਂ ਉਸ ਨੇ ਸਚਿਨ ਤੇਂਦੁਲਕਰ ਦਾ ਨਾਂ ਲਿਆ।


ਉਸ ਨੇ ਕਿਹਾ ਕਿ ਸਚਿਨ ਵਰਗੇ ਖਿਡਾਰੀ ਘੱਟ ਹੀ ਹੁੰਦੇ ਹਨ। ਉਸਦੀ ਹਮੇਸ਼ਾ ਤੋਂ ਇੱਛਾ ਸੀ ਕਿ ਉਹ ਸਚਿਨ ਨੂੰ ਗੇਂਦਬਾਜ਼ੀ ਕਰੇ। ਰਾਸ਼ਿਦ ਨੇ ਵੈਸਟਇੰਡੀਜ਼ ਦੇ ਸਪਿਨਰ ਸੁਨੀਲ ਨਾਰਾਇਣ ਨੂੰ ਹੁਣ ਤਕ ਦਾ ਮੁਸ਼ਕਿਲ ਗੇਂਦਬਾਜ਼ ਦੱਸਿਆ। ਨਾਲ ਹੀ ਇਹ ਵੀ ਇੱਛਾ ਜ਼ਾਹਿਰ ਕੀਤੀ ਕਿ ਜੇਕਰ ਉਸਦੀ ਜ਼ਿੰਦਗੀ 'ਤੇ ਕੋਈ ਫਿਲਮ ਬਣੇ ਤਾਂ ਉਸ ਵਿਚ ਬਾਲੀਵੁੱਡ ਸਟਾਰ ਆਮਿਰ ਖਾਨ ਕੰਮ ਕਰੇ।

ਓਪਨ ਕਬੱਡੀ ਦੇ ਮਹਾ ਸੰਗਰਾਮ ਮੁਕਾਬਲੇ 'ਚ ਤੁੰਗਵਾਲੀ ਦੀ ਝੰਡੀ
NEXT STORY