ਕਾਬੁਲ– ਦੁਨੀਆ ਦੇ ਸਰਵੋਤਮ ਸਪਿੰਨ ਗੇਂਦਬਾਜ਼ਾਂ ਵਿਚੋਂ ਇਕ ਰਾਸ਼ਿਦ ਖਾਨ ਨੂੰ 9 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਹੋਣ ਵਾਲੇ ਏਸ਼ੀਆ ਕੱਪ ਲਈ ਐਤਵਾਰ ਨੂੰ ਅਫਗਾਨਿਸਤਾਨ ਦਾ ਕਪਤਾਨ ਨਿਯੁਕਤ ਕੀਤਾ ਗਿਆ। ਅਫਗਾਨਿਸਤਾਨ ਦੀ ਟੀਮ ਵਿਚ ਸਪਿੰਨ ਗੇਂਦਬਾਜ਼ਾਂ ਦਾ ਦਬਦਬਾ ਹੈ। ਕਪਤਾਨ ਤੋਂ ਇਲਾਵਾ ਟੀਮ ਵਿਚ ਹੋਰ ਸਪਿੰਨਰਾਂ ਵਿਚ ਨੂਰ ਅਹਿਮਦ, ਮੁਜੀਬ ਉਰ ਰਹਿਮਾਨ, ਏ. ਐੱਮ. ਗਜ਼ਨਫਰ ਤੇ ਤਜਰਬੇਕਾਰ ਆਲਰਾਊਂਡਰ ਮੁਹੰਮਦ ਨਬੀ ਸ਼ਾਮਲ ਹਨ। ਪਿਛਲੇ ਸਾਲ ਅਫਗਾਨਿਸਤਾਨ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਪਹੁੰਚਿਆ ਸੀ।
ਅਫਗਾਨਿਸਤਾਨ ਨੂੰ ਗਰੁੱਪ-ਬੀ ਵਿਚ ਬੰਗਲਾਦੇਸ਼, ਹਾਂਗਕਾਂਗ ਤੇ ਸ਼੍ਰੀਲੰਕਾ ਨਾਲ ਰੱਖਿਆ ਗਿਆ ਹੈ ਜਦਕਿ ਗਰੁੱਪ-ਏ ਵਿਚ ਭਾਰਤ, ਓਮਾਨ, ਪਾਕਿਸਤਾਨ ਤੇ ਯੂ. ਏ. ਈ. ਸ਼ਾਮਲ ਹਨ। ਰਾਸ਼ਿਦ ਦੀ ਅਗਵਾਈ ਵਾਲੀ ਟੀਮ ਏਸ਼ੀਆ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ 9 ਸਤੰਬਰ ਤੋਂ ਹਾਂਗਕਾਂਗ ਵਿਰੁੱਧ ਕਰੇਗੀ।
ਅਫਗਾਨਿਸਤਾਨ ਦੀ ਟੀਮ : ਰਾਸ਼ਿਦ ਖਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼, ਇਬ੍ਰਾਹਿਮ ਜਾਦਰਾਨ, ਦਰਵਿਸ਼ ਰਸੂਲੀ, ਸੇਦੀਕਉੱਲ੍ਹਾ ਅਟਲ, ਅਜ਼ਮਤਉੱਲ੍ਹਾ ਉਮਰਜੇਈ, ਕਰੀਮ ਜੰਨਤ, ਮੁਹੰਮਦ ਨਬੀ, ਗੁਲਬਦੀਨ ਨੈਬ, ਸ਼ਰਾਫਉੱਦੀਨ ਅਸ਼ਰਫ, ਮੁਹੰਮਦ ਇਸ਼ਾਕ, ਨੂਰ ਅਹਿਮਦ, ਮੁਜੀਬ ਉਰ ਰਹਿਮਾਨ, ਏ. ਐੱਮ. ਗਜਨਫਰ, ਫਰੀਦ ਅਹਿਮਦ ਮਲਿਕ, ਫਜ਼ਲਹੱਕ ਫਾਰੂਕੀ, ਨਵੀਨ ਉਲ ਹੱਕ।
ਰਿਜ਼ਰਵ ਖਿਡਾਰੀ : ਵਫੀਉੱਲ੍ਹਾ ਤਾਰਖਿਲ, ਨਾਂਗੇਯਾਲਿਆ ਖਾਰੋਟੇ, ਅਬਦੁੱਲ੍ਹਾ ਅਹਿਮਦਜੇਈ।
ਸੌਰਵ ਗਾਂਗੁਲੀ ਬਣੇ ਟੀਮ ਦੇ ਹੈੱਡ ਕੋਚ, ਮਿਲੀ ਇਸ ਟੀਮ ਦੀ ਜ਼ਿੰਮੇਵਾਰੀ
NEXT STORY