ਨਵੀਂ ਦਿੱਲੀ— ਰਵੀ ਸ਼ਾਸਤਰੀ ਪਿਛਲੇ ਮਹੀਨੇ ਟੀਮ ਇੰਡੀਆ ਦੇ ਦੁਬਾਰਾ ਮੁੱਖ ਕੋਚ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਨੇ ਕੋਚ ਦੀ ਰੇਸ ’ਚ ਕਈ ਧਾਕੜਾਂ ਨੂੰ ਪਿੱਛੇ ਛੱਡਿਆ। ਦੁਬਾਰਾ ਨਿਯੁਕਤੀ ਦੇ ਬਾਅਦ ਸ਼ਾਸਤਰੀ ਦੀ ਸੈਲਰੀ ’ਚ ਵੀ ਵਾਧਾ ਹੋਇਆ ਹੈ। ਹੁਣ ਉਹ ਸੈਲਰੀ ਦੇ ਮਾਮਲੇ ’ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਵੀ ਅੱਗੇ ਨਿਕਲ ਗਏ ਹਨ।

ਖ਼ਬਰਾਂ ਮੁਤਾਬਕ ਹੁਣ ਸ਼ਾਸਤਰੀ ਦੀ ਸੀ. ਟੀ. ਸੀ. (ਕਾਸਟ ਟੂ ਕੰਪਨੀ) ’ਚ 20 ਫੀਸਦੀ ਦਾ ਵਾਧਾ ਹੋਇਆ ਹੈ। ਹੁਣ ਉਨ੍ਹਾਂ ਦਾ ਸਾਲਾਨਾ ਪੈਕਜ ਕਰੀਬ 9.5 ਤੋਂ 10 ਕਰੋੜ ਰੁਪਏ ਦੇ ਵਿਚਾਲੇ ਹੋ ਜਾਵੇਗਾ। ਉਨ੍ਹਾਂ ਨੂੰ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ 8 ਕਰੋੜ ਰੁਪਏ ਸਾਲਾਨਾ ਮਿਲਦੇ ਸਨ। ਬੀ. ਸੀ. ਸੀ. ਆਈ. ਦੇ ਕੇਂਦਰੀ ਕਰਾਰ ਦੇ ਤਹਿਤ ਵਿਰਾਟ ਕੋਹਲੀ ਦੀ ਸਾਲਾਨਾ ਸੈਲਰੀ 7 ਕਰੋੜ ਰੁਪਏ ਹਨ। ਵਿਰਾਟ ਤੋਂ ਇਲਾਵਾ ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਦੀ ਵੀ ਸਾਲਾਨਾ ਸੈਲਰੀ 7 ਕਰੋੜ ਰੁਪਏ ਹੈ।

ਸ਼ਾਸਤਰੀ ਤੋਂ ਇਲਾਵਾ ਉਨ੍ਹਾਂ ਦੇ ਸਪੋਰਟ ਸਟਾਫ ਦੀ ਸੈਲਰੀ ’ਚ ਵੀ ਵਾਧਾ ਹੋਇਆ ਹੈ। ਭਰਤ ਅਰੁਣ ਨੂੰ ਹੁਣ ਕਰੀਬ 3.5 ਕਰੋੜ ਸਾਲਾਨਾ ਮਿਲਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਭਰਤ ਅਰੁਣ ਨੂੰ ਗੇਂਦਬਾਜ਼ੀ ਕੋਚ ਦੇ ਅਹੁਦੇ ’ਤੇ ਬਰਕਰਾਰ ਰਖਿਆ ਹੈ। ਰਿਪੋਰਟ ’ਚ ਫੀਲਡਿੰਗ ਕੋਚ ਆਰ. ਸ਼੍ਰੀਧਰ ਨੂੰ ਇੰਨੀ ਹੀ ਸੈਲਰੀ ਮਿਲਣ ਦਾ ਅੰਦਾਜ਼ਾ ਜਤਾਇਆ ਗਿਆ ਹੈ। ਜਦਕਿ, ਸੰਜੇ ਬਾਂਗੜ ਦੀ ਜਗ੍ਹਾ ਟੀਮ ਦੇ ਬੱਲੇਬਾਜ਼ੀ ਕੋਚ ਬਣਾਏ ਗਏ ਵਿਕਰਮ ਰਾਠੌਰ ਦਾ ਸਾਲਾਨਾ ਪੈਕੇਜ 2.5 ਤੋਂ 3 ਕਰੋੜ ਰੁਪਏ ਵਿਚਾਲੇ ਹੋਣ ਦੀ ਗੱਲ ਕਹੀ ਗਈ ਹੈ।
ਆਸਟਰੇਲੀਆਈ ਕੋਚ ਦਾ ਬਿਆਨ, ਮੈਨੂੰ ਲਗਦਾ ਸੀ ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼ ਹੈ
NEXT STORY