ਐਡੀਲੇਡ- ਆਸਟਰੇਲੀਆ ਵਿਰੁੱਧ ਡੇ-ਨਾਈਟ ਮੈਚ ਦੇ ਦੂਜੇ ਦਿਨ ਭਾਰਤੀ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸਟਰੇਲੀਆ ਨੂੰ 191 ਦੌੜਾਂ ’ਤੇ ਢੇਰ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਤੇ ਪਿ੍ਰਥਵੀ ਸ਼ਾਹ ਤੇ ਮਯੰਕ ਅਗ੍ਰਵਾਲ ਇਕ ਵਾਰ ਫਿਰ ਓਪਨਿੰਗ ’ਤੇ ਉਤਰੇ। ਇਸ ਦੌਰਾਨ ਸ਼ਾਹ ਦਾ ਫਲਾਪ ਸ਼ੋਅ ਜਾਰੀ ਰਿਹਾ ਤੇ ਉਹ ਫਿਰ ਜਲਦੀ ਆਊਟ ਹੋ ਗਏ। ਸ਼ਾਹ ਨੇ 4 ਗੇਂਦਾਂ ’ਤੇ 4 ਦੌੜਾਂ ਬਣਾਈਆਂ ਤੇ ਪੇਟ ਕਮਿੰਸ ਦੀ ਗੇਂਦ ’ਤੇ ਬੋਲਡ ਹੋ ਗਏ।
ਸ਼ਾਹ ਦੇ ਆਊਟ ਹੋਣ ਤੋਂ ਬਾਅਦ ਇਸ ਵਾਰ ਫੈਂਸ ਨੇ ਓਪਨਰ ਨੂੰ ਨਹੀਂ ਬਲਕਿ ਉਸ ਨੂੰ ਟੀਮ ’ਚ ਰੱਖੇ ਜਾਣ ’ਤੇ ਕੋਚ ਰਵੀ ਸ਼ਾਸ਼ਤਰੀ ਦੇ ਫੈਸਲੇ ਨੂੰ ਗਲਤ ਸਾਬਤ ਕੀਤਾ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਸ਼ਾਹ ਪਹਿਲੀ ਪਾਰੀ ’ਚ ਵੀ ਕੁਝ ਖਾਸ ਨਹੀਂ ਕਰ ਸਕੇ ਸਨ ਤੇ ਉਹ ਮਿਸ਼ੇਲ ਸਟਾਰਕ ਦੇ ਪਹਿਲੇ ਓਵਰ ਦੀ ਦੂਜੀ ਗੇਂਦ ’ਤੇ ਬੋਲਡ ਹੋ ਗਏ ਸਨ। ਦੇਖੋ ਮਜ਼ੇਦਾਰ ਫੈਂਸ ਦੇ ਟਰੋਲ——
ਜ਼ਿਕਰਯੋਗ ਹੈ ਕਿ ਆਫ ਸਪਿਨਰ ਰਵੀਚੰਦਰਨ ਅਸ਼ਵਿਨ (55 ਦੌੜਾਂ ’ਤੇ 4 ਵਿਕਟਾਂ) ਦੀ ਕਮਾਲ ਦੀ ਫਿਰਕੀ ਅਤੇ ਤੇਜ਼ ਗੇਂਦਬਾਜ਼ਾਂ ਉਮੇਸ਼ ਯਾਦਵ (40 ਦੌੜਾਂ ’ਤੇ 3 ਵਿਕਟਾਂ) ਤੇ ਜਸਪ੍ਰੀਤ ਬੁਮਰਾਹ (52 ਦੌੜਾਂ ’ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਭਾਰਤ ਨੇ ਆਸਟਰੇਲੀਆ ਵਿਰੁੱਧ ਪਹਿਲੇ ਅਤੇ ਡੇ-ਨਾਈਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ 191 ਦੌੜਾਂ ’ਤੇ ਸਮੇਟ ਕੇ ਪਹਿਲੀ ਪਾਰੀ ਵਿਚ 53 ਦੌੜਾਂ ਦੀ ਮਹੱਤਵਪੂਰਨ ਲੀਡ ਹਾਸਲ ਕਰ ਲਈ। ਭਾਰਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਆਪਣੀ ਦੂਜੀ ਪਾਰੀ ਵਿਚ ਇਕ ਵਿਕਟ ਗੁਆ ਕੇ 9 ਦੌੜਾਂ ਬਣਾ ਲਈਆਂ ਹਨ ਤੇ ਉਸਦੀ ਕੁਲ ਬੜ੍ਹਤ 62 ਦੌੜਾਂ ਦੀ ਹੋ ਗਈ ਹੈ।
ਨੋਟ- ਪਿ੍ਰਥਵੀ ਦਾ ਫਿਰ ਫੇਲ ਹੋਣਾ ਸ਼ਾਸ਼ਤਰੀ ’ਤੇ ਪਿਆ ਭਾਰੀ, ਫੈਂਸ ਨੇ ਕੀਤੇ ਟਰੋਲ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਭਾਰਤੀ ਬੈਡਮਿੰਟਨ ਸਟਾਰ ਸਿੰਧੂ ਥਾਈਲੈਂਡ ਓਪਨ ਨਾਲ ਕਰੇਗੀ ਵਾਪਸੀ
NEXT STORY