ਨਵੀਂ ਦਿੱਲੀ– ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਥਾਈਲੈਂਡ ਓਪਨ ਤੋਂ ਖੇਡ ਦੇ ਮੈਦਾਨ ’ਤੇ ਵਾਪਸੀ ਕਰਨ ਜਾ ਰਹੀ ਹੈ। 2019 ਦੀ ਵਿਸ਼ਵ ਚੈਂਪੀਅਨ ਤੇ 2016 ਓਲੰਪਿਕ ਦੀ ਚਾਂਦੀ ਤਮਗਾ ਜੇਤੂ ਸਿੰਧੂ ਨੇ ਆਪਣਾ ਪਿਛਲਾ ਮੁਕਾਬਲੇਬਾਜ਼ੀ ਮੈਚ ਇਸ ਸਾਲ ਆਲ ਇੰਗਲੈਂਡ ਓਪਨ ਵਿਚ ਮਾਰਚ ਵਿਚ ਖੇਡਿਆ ਸੀ, ਜਿੱਥੇ ਉਸ ਨੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ।
ਸਿੰਧੂ 21 ਜਨਵਰੀ ਤੋਂ ਥਾਈਲੈਂਡ ਵਿਚ ਸ਼ੁਰੂ ਹੋ ਰਹੇ ਤਿੰਨ ਟੂਰਨਾਮੈਂਟਾਂ ਵਿਚ ਹਿੱਸਾ ਲਵੇਗੀ। ਉਸਦਾ ਪਹਿਲਾ ਟੂਰਨਾਮੈਂਟ ਯੋਨੈਕਸ ਥਾਈਲੈਂਡ ਓਪਨ ਹੋਵੇਗਾ, ਜਿਹੜਾ 12 ਤੋਂ 17 ਜਨਵਰੀ ਤਕ ਆਯੋਜਿਤ ਹੋਵੇਗਾ। ਇਸ ਤੋਂ ਬਾਅਦ ਉਹ 19 ਤੋਂ 24 ਜਨਵਰੀ ਤਕ ਹੋਮਵਾਲੇ ਟੋਯੋਟਾ ਥਾਈਲੈਂਡ ਓਪਨ ਵਿਚ ਹਿੱਸਾ ਲਵੇਗੀ ਤੇ ਮਹੀਨੇ ਦੀ ਸਮਾਪਤੀ ਬੈਂਕਾਕ ਵਿਚ 27 ਤੋਂ 31 ਜਨਵਰੀ ਤਕ ਹੋਣ ਵਾਲੇ ਵਿਸ਼ਵ ਟੂਰ ਟੂਰਨਾਮੈਂਟ ਦੇ ਨਾਲ ਕਰੇਗੀ।
ਇਸ ਵਿਚਾਲੇ ਖੇਡ ਮੰਤਰਾਲਾ ਨੇ ਇਨ੍ਹਾਂ ਤਿੰਨ ਮਹੀਨਿਆਂ ਲਈ ਫਿਜ਼ੀਓ ਤੇ ਫਿਟਨੈੱਸ ਟ੍ਰੇਨਰ ਨਾਲ ਰੱਖਣ ਦੀ ਉਸਦੀ ਬੇਨਤੀ ਮਨਜ਼ੂਰ ਕਰ ਲਈ ਹੈ। ਮੰਤਰਾਲਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਸ ਵਿਚ ਲਗਭਗ 8.25 ਲੱਖ ਰੁਪਏ ਦਾ ਖਰਚ ਆਵੇਗਾ, ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।
ਨੋਟ- ਭਾਰਤੀ ਬੈਡਮਿੰਟਨ ਸਟਾਰ ਸਿੰਧੂ ਥਾਈਲੈਂਡ ਓਪਨ ਨਾਲ ਕਰੇਗੀ ਵਾਪਸੀ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਭਾਰਤੀ ਗੇਂਦਬਾਜ਼ਾਂ ਦਾ ਕਮਾਲ, ਅਜਿਹਾ ਪਹਿਲੀ ਵਾਰ ਹੋਇਆ ਆਸਟਰੇਲੀਆ ਟੀਮ ਨਾਲ
NEXT STORY