ਸ਼ਾਰਜਾਹ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਆਰ. ਸੀ. ਬੀ. ਦੇ ਸਟਾਰ ਖਿਡਾਰੀ ਏ ਬੀ ਡਿਵੀਲੀਅਰਸ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਹੁਣ ਅਵਾਜ਼ ਉੱਠ ਰਹੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰ ਲੈਣੀ ਚਾਹੀਦੀ ਹੈ। ਦਰਅਸਲ ਸੋਮਵਾਰ ਨੂੰ ਸ਼ਾਰਜਾਹ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚ ਮੈਚ ਖੇਡਿਆ ਗਿਆ ਸੀ। ਇਸ ਮੈਚ 'ਚ ਮਿਸਟਰ 360 ਦੇ ਨਾਂ ਨਾਲ ਮਸ਼ਹੂਰ ਏ ਬੀ ਡਿਵੀਲੀਅਰਸ ਨੇ 33 ਗੇਂਦਾਂ 'ਚ ਅਜੇਤੂ 73 ਦੌੜਾਂ ਦੀ ਪਾਰੀ ਖੇਡੀ ਸੀ। ਆਰ. ਸੀ. ਬੀ. ਨੇ ਇਹ ਮੈਚ 82 ਦੌੜਾਂ ਨਾਲ ਜਿੱਤਿਆ ਸੀ। ਏ ਬੀ ਨੇ ਹੁਣ ਤੱਕ 7 ਮੈਚਾਂ 'ਚ 57.00 ਦੀ ਔਸਤ ਨਾਲ 185.36 ਦੇ ਸਟ੍ਰਾਈਕ ਰੇਟ ਨਾਲ 228 ਦੌੜਾਂ ਬਣਾ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 20 ਚੌਕੇ ਅਤੇ 13 ਛੱਕੇ ਲਗਾਏ ਹਨ।
ਰਵੀ ਸ਼ਾਸ਼ਤਰੀ ਨੇ ਕੀਤਾ ਟਵੀਟ
ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸ਼ਤਰੀ ਨੇ ਵੀ ਡਿਵੀਲੀਅਰਸ ਦੇ ਲਈ ਇਕ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਵਧੀਆ ਸਮਾਂ ਹੈ, ਜਦੋ ਉਹ ਆਪਣਾ ਸੰਨਿਆਸ ਵਾਪਸ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕੱਲ ਜੋ ਕੁਝ ਅਸੀਂ ਦੇਖਿਆ ਉਹ ਹੈਰਾਨ ਕਰਨ ਵਾਲਾ ਸੀ। ਉਹ ਇਹ ਸੰਕੇਤ ਦਿੰਦਾ ਹੈ ਕਿ ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸ ਆ ਜਾਣਾ ਚਾਹੀਦਾ ਹੈ।
2018 'ਚ ਲਿਆ ਸੀ ਸੰਨਿਆਸ
ਏ ਬੀ ਡਿਵੀਲੀਅਰਸ ਨੇ ਮਈ 2018 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਜਿਸ ਸਮੇਂ ਏ ਬੀ ਡਿਵੀਲੀਅਰਸ ਨੇ ਸੰਨਿਆਸ ਦਾ ਐਲਾਨ ਕੀਤਾ ਸੀ ਤਾਂ ਕਿਸੇ ਨੂੰ ਵੀ ਯਕੀਨ ਨਹੀਂ ਹੋਇਆ। ਉਸ ਦਿਨ ਕੇਵਲ ਦੱਖਣੀ ਅਫਰੀਕਾ ਹੀ ਨਹੀਂ ਪੂਰੇ ਵਿਸ਼ਵ ਦੇ ਕ੍ਰਿਕਟ ਫੈਂਸ ਵੀ ਨਿਰਾਸ਼ਾ ਹੋਏ ਸੀ। ਇਹ ਫੈਸਲਾ ਉਸ ਸਮੇਂ ਲਿਆ ਗਿਆ ਸੀ, ਜਦੋ ਉਹ 2019 ਦੇ ਵਿਸ਼ਵ ਕੱਪ ਦੀ ਦੱਖਣੀ ਅਫਰੀਕਾ ਟੀਮ ਦਾ ਹਿੱਸਾ ਸੀ।
IPL 2020 SRH vs CSK : ਚੇਨਈ ਨੇ ਹੈਦਰਾਬਾਦ ਨੂੰ 20 ਦੌੜਾਂ ਨਾਲ ਹਰਾਇਆ
NEXT STORY