ਸਪੋਰਟਸ ਡੈਸਕ— ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਟਾਈ ਰਿਹਾ। ਇਸ ਮੈਚ ’ਚ ਇੰਗਲੈਂਡ ਵੱਲੋਂ ਟੈਸਟ ’ਚ ਡੈਬਿਊ ਕਰਨ ਵਾਲੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਉਨ੍ਹਾਂ ਨੂੰ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ ਨੇ ਕੌਮਾਂਤਰੀ ਕ੍ਰਿਕਟ ਤੋਂ ਮੁਅੱਤਲ ਕਰ ਦਿੱਤਾ ਹੈ। ਦਰਅਸਲ, ਡੈਬਿਊ ਟੈਸਟ ਦੇ ਦੌਰਾਨ ਰੌਬਿਨਸਨ ਦੇ 2012 ਤੇ 2013 ਦੇ ਕੁਝ ਟਵੀਟਸ ਵਾਇਰਲ ਹੋ ਗਏ ਸਨ ਜਿਸ ’ਚ ਉਨ੍ਹਾਂ ਨੇ ਅਸ਼ਲੀਲ ਤੇ ਨਸਲੀ ਟਿੱਪਣੀ ਕੀਤੀ ਸੀ। ਇਸ ’ਤੇ ਭਾਰਤੀ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਪ੍ਰਤੀਕਿਰਿਆ ਦਿੱਤੀ ਹੈ।
ਅਸ਼ਵਿਨ ਨੇ ਟਵੀਟ ਕਰਦੇ ਹੋਏ ਲਿਖਿਆ, ਰੌਬਿਨਸਨ ਨੇ ਜੋ ਸਾਲਾਂ ਪਹਿਲਾਂ ਕੀਤਾ, ਮੈਂ ਉਨ੍ਹਾਂ ਨਾ-ਪੱਖੀ ਭਾਵਨਾਵਾਂ ਨੂੰ ਸਮਝ ਸਕਦਾ ਹਾਂ, ਪਰ ਮੈਂ ਦਿਲ ਤੋਂ ਉਨ੍ਹਾਂ ਲਈ ਦੁਖ ਵੀ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਟੈਸਟ ’ਚ ਸ਼ਾਨਦਾਰ ਆਗਾਜ਼ ਦੇ ਬਾਵਜੂਦ ਉਨ੍ਹਾਂ ਨੂੰ ਮੁਅੱਤਲੀ ਝਲਣੀ ਪੈ ਰਹੀ ਹੈ। ਉਨ੍ਹਾਂ ਅੱਗੇ ਕਿਹਾ, ਇਹ ਮੁਅੱਤਲੀ ਦਿਖਾਉਂਦੀ ਹੈ ਕਿ ਭਵਿੱਖ ’ਚ ਸੋਸ਼ਲ ਮੀਡੀਆ ਜਨਰੇਸ਼ਨ ਦੇ ਨਾਲ ਕੀ ਕੁਝ ਹੋ ਸਕਦਾ ਹੈ।
ਰੌਬਿਨਸਨ ਦੇ ਨਸਲਵਾਦੀ ਤੇ ਮਹਿਲਾਵਾਂ ਖ਼ਿਲਾਫ਼ ਅਸ਼ਲੀਲ ਟਵੀਟਸ ਦੇ ਬਾਅਦ ਈ. ਸੀ. ਬੀ. ਨੇ ਉਨ੍ਹਾਂ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਹੈ ਤੇ ਜਾਂਚ ਪੂਰੀ ਹੋਣ ਤਕ ਰੌਬਿਨਸਨ ਕੌਮਾਂਤਰੀ ਕ੍ਰਿਕਟ ਨਹੀਂ ਖੇਡ ਸਕਣਗੇ। ਬੀਤੇ ਬੁੱਧਵਾਰ ਨੂੰ ਰੌਬਿਨਸਨ ਨੇ ਪੁਰਾਣੇ ਟਵੀਟਸ ਲਈ ਮੁਆਫ਼ੀ ਮੰਗਦੇ ਹੋਏ ਕਿਹਾ ਸੀ ਕਿ ਮੇਰੇ ਕਰੀਅਰ ਦੇ ਹੁਣ ਤਕ ਦੇ ਸਭ ਤੋਂ ਵੱਡੇ ਦਿਨ ’ਤੇ ਮੈਂ 8 ਸਾਲ ਪਹਿਲਾਂ ਪੋਸਟ ਕੀਤੇ ਗਏ ਨਸਲਵਾਦੀ ਤੇ ਸੇਕਸਿਸਟ ਟਵੀਟਸ ਲਈ ਸ਼ਰਮਿੰਦਾ ਹਾਂ, ਜੋ ਅੱਜ ਜਨਤਕ ਹੋ ਗਏ ਹਨ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਨਸਲਵਾਦੀ ਤੇ ਸੇਕਸਿਸਟ ਨਹੀਂ ਹਾਂ।
19 ਸਤੰਬਰ ਤੋਂ ਖੇਡੇ ਜਾਣਗੇ IPL 2021 ਦੇ ਬਾਕੀ ਬਚੇ ਹੋਏ ਮੈਚ, ਜਾਣੋ ਕਿਸ ਤਰੀਕ ਨੂੰ ਹੋਵੇਗਾ ਫ਼ਾਈਨਲ
NEXT STORY