ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਏਂਟੀਗਾ ’ਚ ਖੇਡੇ ਗਏ ਪਹਿਲੇ ਟੈਸਟ ’ਚ ਭਾਰਤ ਦੇ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਨੂੰ ਮੌਕਾ ਨਹੀਂ ਮਿਲ ਪਾਇਆ ਸੀ। ਅਸ਼ਵਿਨ ਨੂੰ ਮੌਕਾ ਨਾ ਦੇਣ ਦਾ ਟੀਮ ਮੈਨੇਜਮੇਂਟ ਦਾ ਫ਼ੈਸਲਾ ਮਹਾਨ ਓਪਨਰ ਸੁਨੀਲ ਗਾਵਸਕਰ ਸਹਿਤ ਕਈ ਲੋਕਾਂ ਨੂੰ ਹੈਰਾਨ ਕਰ ਗਿਆ ਸੀ। ਅਸ਼ਵਿਨ ਨਾ ਸਿਰਫ ਮੌਜੂਦਾ ਭਾਰਤੀ ਟੀਮ ਦੇ ਸਭ ਤੋਂ ਕਾਮਯਾਬ ਗੇਂਦਬਾਜ਼ ਹਨ ਸਗੋਂਉਉਨ੍ਹਾਂ ਦਾ ਵੈਸਟਇੰਡੀਜ਼ ਖਿਲਾਫ ਬਿਹਤਰੀਨ ਰਿਕਾਰਡ ਹੈ। ਅਸ਼ਵਿਨ ਨੇ ਵੈਸਟਇੰਡੀਜ਼ ਖਿਲਾਫ ਹੁਣ ਤੱਕ ਖੇਡੇ 11 ਟੈਸਟ ’ਚ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਇਸ 11 ਟੈਸਟ ’ਚ 21.85 ਦੇ ਔਸਤ ਨਾਲ 60 ਵਿਕਟਾਂ ਹਾਸਲ ਕੀਤੀਆਂ ਹਨ ਇਸ ਤੋਂ ਇਲਾਵਾ ਇੰਡੀਜ਼ ਟੀਮ ਦੇ ਖਿਲਾਫ ਚਾਰ ਸੈਂਕੜੇ ਵੀ ਉਹ ਲਾ ਚੁੱਕੇ ਹਨ।
ਅਸ਼ਵਿਨ ਨੂੰ ਜੇਕਰ 30 ਸਤੰਬਰ ਤੋਂ ਕਿੰਗਸਟਨ ਜਮੈਕਾ ’ਚ ਸ਼ੁਰੂ ਹੋਣ ਜਾ ਰਹੇ ਦੂਜੇ ਟੈਸਟ ’ਚ ਖੇਡਣ ਦਾ ਮੌਕਾ ਮਿਲਿਆ ਤਾਂ ਉਉਹ ਇਕ ਅਹਿਮ ਉਪਲੱਬਧੀ ਹਾਸਲ ਕਰ ਸਕਦੇ ਹਨ। ਜੇਕਰ ਅਜਿਹਾ ਹੋਇਆ ਤਾਂ ਉਹ ਸਭ ਤੋਂ ਤੇਜ਼ੀ ਨਾਲ 350 ਟੈਸਟ ਵਿਕਟਾਂ ਹਾਸਲ ਕਰਨ ਦੇ ਮਾਮਲੇ ’ਚ ਮੁੱਥਈਆ ਮੁਰਲੀਧਰਨ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ। ਸ਼੍ਰੀਲੰਕਾ ਦੇ ਮੁਰਲੀ ਨੇ 66 ਟੈਸਟ ’ਚ 350 ਵਿਕਟਾਂ ਹਾਸਲ ਕੀਤੀਆਂ ਸਨ। ਅਸ਼ਵਿਨ ਨੇ ਹੁਣ ਤੱਕ 65 ਟੈਸਟ ’ਚ 342 ਵਿਕਟਾਂ ਹਾਸਲ ਕੀਤੀਆਂ ਹਨ। ਕਿੰਗਸਟਨ ’ਚ ਜੇਕਰ ਉਉਨ੍ਹਾਂ ਨੂੰ ਖੇਡਣ ਦਾ ਮੌਕਾ ਮਿਲਿਆ ਨੂੰ ਉਹ ਟੈਸਟ ਕ੍ਰਿਕੇਟ ’ਚ 350 ਵਿਕਟਾਂ ਹਾਸਲ ਕਰਨ ਵਾਲੇ ਚੁਨਿੰਦਾ ਭਾਰਤੀ ਗੇਂਦਬਾਜ਼ਾਂ ਦੀ ਲਿਸਟ ’ਚ ਸ਼ਾਮਲ ਹੋ ਸਕਦੇ ਹਨ। ਇਹ ਉਪਲੱਬਧੀ ਹਾਸਲ ਕਰਨ ਵਾਲੇ ਭਾਰਤ ਦੇ ਚੌਥੇ ਗੇਂਦਬਾਜ਼ ਹੋਣਗੇ।
ਭਾਰਤ ਲਈ ਟੈਸਟ ’ਚ 350+ ਵਿਕਟਾਂ ਲੈਣ ਵਾਲੇ ਗੇਂਦਬਾਜ਼
1. ਅਨਿਲ ਕੁੰਬਲੇ, 132 ਟੈਸਟ, 619 ਵਿਕਟਾਂ
2 ਕਪਿਲ ਦੇਵ, 131 ਟੈਸਟ, 434 ਵਿਕਟਾਂ
3 ਹਰਭਜਨ ਸਿੰਘ, 103 ਟੈਸਟ, 417 ਵਿਕਟਾਂ
ਦਰਦ ਦੇ ਬਾਵਜੂਦ ਜੋਕੋਵਿਚ ਤੀਜੇ ਦੌਰ ’ਚ, ਫੈਡਰਰ ਨੂੰ ਵੀ ਮਿਲੀ ਜਿੱਤ
NEXT STORY