ਨਵੀਂ ਦਿੱਲੀ— ਰਵਿੰਦਰ ਨੇ ਯੂ. ਡਬਲਯੂ. ਡਬਲਯੂ. ਅੰਡਰ-23 ਚੈਂਪੀਅਨਸ਼ਿਪ ਦੇ ਦੂਜੇ ਦਿਨ 61 ਕਿ. ਗ੍ਰਾ. ਵਰਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਰਵਿੰਦਰ ਨੇ ਹੰਗਰੀ ਦੇ ਮਾਰਸ਼ਲ ਵੁਡਾਈ ਨੂੰ 12-1 ਨਾਲ ਹਰਾਇਆ। ਝੱਜਰ ਦਾ ਇਹ ਪਹਿਲਵਾਨ ਰਸ਼ੀਅਨ ਨਾਗਰਿਕ ਫ੍ਰੀ-ਸਟਾਈਲ ਕੁਸ਼ਤੀ ਚੈਂਪੀਅਨਸ਼ਿਪ 2019 'ਚ ਕਾਂਸੀ ਤਮਗਾ ਜੇਤੂ ਰਹੇ ਦਿਨਿਸਲਾਮ ਤਖਤਾਰੋਵ ਨੂੰ 11-0 ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚਾਇਆ। ਇਸ ਤੋਂ ਪਹਿਲਾਂ ਨਵੀਨ ਨੂੰ 70 ਕਿ. ਗ੍ਰਾ ਵਰਗ ਦੇ ਰੇਪੇਚੇਜ 'ਚ ਮੰਗੋਲੀਆ ਦੇ ਤੇਮੂਲੇਨ ਏਖਤੂਆ ਨੇ 8-6 ਨਾਲ ਹਰਾਇਆ। ਨਾਲ ਹੀ 92 ਕਿ. ਗ੍ਰਾ 'ਚ ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ਦੇ ਚਾਂਦੀ ਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਵਿਕੀ ਪਹਿਲੇ ਦੌਰ 'ਚ ਸਵਿਟਜ਼ਰਲੈਂਡ ਦੇ ਸੈਮੁਅਲ ਸ਼ੇਰਰ ਤੋਂ 7-1 ਨਾਲ ਹਾਰ ਗਏ। ਗੌਰਵ ਬਲਿਆਨ ਨੇ 74 ਕਿ. ਗ੍ਰਾ. ਵਰਗ 'ਚ ਉਕ੍ਰੇਨ ਦੇ ਅਲੇਕਸੇਂਦਰ ਵੀ ਨੂੰ 11-0 ਨਾਲ ਹਰਾਇਆ। ਉਹ ਅਗਲੇ ਦੌਰ 'ਚ ਹਾਲਾਂਕਿ ਰੂਸ ਦੇ ਰਜਾਮਬੇਕ ਝਾਮਾਲੋਵ ਤੋਂ ਹਾਰ ਗਏ। ਸੰਜੀਤ ਨੂੰ ਰੂਸ ਦੇ ਅਜਮਤ ਜਾਕੁਏਬ ਨੇ 86 ਕਿ. ਗ੍ਰਾ 'ਚ 6-0 ਨਾਲ ਹਰਾਇਆ।
MMA ਫਾਈਟਰ ਡਿਲਨ ਡੈਨਿਸ ਕਰ ਰਿਹੈ ਬਿਕਨੀ ਮਾਡਲ ਸਵਾਨਾ ਮੋਂਟਾਨੋ ਨੂੰ ਡੇਟ
NEXT STORY