ਲਿਸਬਨ- ਸਪੇਨ, ਸਰਬੀਆ ਤੇ ਕ੍ਰੋਏਸ਼ੀਆ ਨੇ ਅਗਲੇ ਸਾਲ ਕਤਰ ਵਿਚ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਦੇ ਲਈ ਕੁਆਲੀਫਾਈ ਕਰ ਲਿਆ ਹੈ ਪਰ ਸਵੀਡਨ, ਪੁਰਤਗਾਲ ਤੇ ਰੂਸ ਨੂੰ ਇੰਤਜ਼ਾਰ ਕਰਨਾ ਪਵੇਗਾ। ਅਲੇਕਸਾਂਦ੍ਰ ਮਿਤੋਵਿਚ ਦੇ 90ਵੇਂ ਮਿੰਟ ਵਿਚ ਹੇਡਰ ਨਾਲ ਕੀਤੇ ਗਏ ਗੋਲ ਨੇ ਕ੍ਰਿਸਟਿਆਨੋ ਰੋਨਾਲਡੋ ਤੇ ਪੁਰਤਗਾਲ ਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ, ਜਿਸ ਨਾਲ ਸਰਬੀਆ ਨੇ ਲਿਸਬਨ ਵਿਚ ਖੇਡੇ ਗਏ ਇਸ ਮੈਚ 'ਚ 2-1 ਨਾਲ ਜਿੱਤ ਦਰਜ ਕਰਕੇ ਵਿਸ਼ਵ ਕੱਪ ਵਿਚ ਸਿੱਧੇ ਪ੍ਰਵੇਸ਼ ਕੀਤਾ।
ਇਹ ਖ਼ਬਰ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀ ਸੋਚ ਰਿਹਾ ਹੈ ਇਹ ਪਾਕਿ ਗੇਂਦਬਾਜ਼
ਪੁਰਤਗਾਲ ਨੂੰ ਕੁਆਲੀਫਾਈ ਕਰਨ ਦੇ ਲਈ ਕੇਵਲ ਡਰਾਅ ਦੀ ਜ਼ਰੂਰਤ ਸੀ ਪਰ ਮਿਤੋਵਿਚ ਦੇ ਗੋਲ ਨੇ ਉਸਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਸਰਬੀਆ ਇਸ ਜਿੱਤ ਨਾਲ ਗਰੁੱਪ-ਏ ਵਿਚ ਚੋਟੀ 'ਤੇ ਰਿਹਾ। ਪੁਰਤਗਾਲ ਦੇ ਕੋਲ ਹੁਣ ਵੀ ਕੁਆਲੀਫਾਈ ਕਰਨ ਦਾ ਮੌਕਾ ਹੈ ਪਰ ਇਸ ਦੇ ਲਈ ਉਸ ਨੂੰ ਮਾਰਚ ਵਿਚ ਪਲੇਅ ਆਫ 'ਚ ਚੋਟੀ ਚਾਰ ਵਿਚ ਜਗ੍ਹਾ ਬਣਾਉਣੀ ਹੋਵੇਗੀ। ਪੁਰਤਗਾਲ ਵਲੋਂ ਰੇਨਾਟੋ ਸਾਂਚੇਜ ਨੇ ਦੂਜੇ ਮਿੰਟ ਵਿਚ ਗੋਲ ਕਰਕੇ ਉਸ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ ਸੀ ਪਰ ਡੁਸਾਨ ਟੈਡਿਚ 33ਵੇਂ ਮਿੰਟ ਵਿਚ ਸਰਬੀਆ ਵਲੋਂ ਬਰਾਬਰੀ ਦਾ ਗੋਲ ਕਰਨ ਵਿਚ ਸਫਲ ਰਿਹਾ। ਗਰੁੱਪ-ਏ ਦੇ ਇਕ ਹੋਰ ਮੈਚ ਵਿਚ ਆਇਰਲੈਂਡ ਨੇ ਲਕਸਮਬਰਗ ਨੂੰ 3-0 ਨਾਲ ਹਰਾਇਆ। ਸਪੇਨ ਨੂੰ ਕੁਆਲੀਫਾਈ ਕਰਨ ਦੇ ਲਈ ਸਵੀਡਨ ਦੇ ਵਿਰੁੱਧ ਆਪਣੇ ਆਖਰੀ ਮੈਚ ਵਿਚ ਕੇਵਲ ਡਰਾਅ ਦੀ ਜ਼ਰੂਰਤ ਸੀ ਪਰ ਉਸ ਨੇ ਬਦਲਵੇਂ ਖਿਡਾਰੀ ਅਲਵਾਰੋ ਮੋਰਾਟਾ ਦੇ 86ਵੇਂ ਮਿੰਟ ਵਿਚ ਕੀਤੇ ਗੋਲ ਨਾਲ ਗਰੁੱਪ-ਬੀ 'ਚ 1-0 ਨਾਲ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਿਜ਼ਵਾਨ ਨੇ ਨਹੀਂ ਕੀਤਾ ਅਭਿਆਸ, ਕਿਹਾ- ਮੰਗਲਵਾਰ ਤੋਂ ਸ਼ੁਰੂ ਕਰਨਗੇ
NEXT STORY