ਨਾਗਪੁਰ (ਬਿਊਰੋ)— ਭਾਰਤੀ ਟੀਮ ਦੇ ਟੈਸਟ ਵਿਕਟਕੀਪਰ ਰਿੱਧੀਮਾਨ ਸਾਹਾ ਨੇ ਕਿਹਾ ਹੈ ਕਿ ਉਹ ਟੀਮ ਦੇ ਹਿੱਤ ਵਿਚ ਕਿਸੇ ਵੀ ਕ੍ਰਮ ਉੱਤੇ ਬੱਲੇਬਾਜ਼ੀ ਕਰਨ ਲਈ ਤਿਆਰ ਹਾਂ। ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਸ਼ੁਕਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਸਾਹਾ ਨੇ ਕਿਹਾ, ''ਅਜਿਹਾ ਨਹੀਂ ਹੈ ਕਿ ਮੈਂ ਹਮੇਸ਼ਾ ਨੰਬਰ 7 ਅਤੇ ਨੰਬਰ 8 ਉੱਤੇ ਬੱਲੇਬਾਜ਼ੀ ਕਰਦਾ ਹਾਂ। ਮੈਂ ਨੰਬਰ 6 ਉੱਤੇ ਵੀ ਬੱਲੇਬਾਜ਼ੀ ਕੀਤੀ ਹੈ। ਅਸੀਂ (ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ) ਵਿਰੋਧੀ ਟੀਮ ਦੇ ਗੇਂਦਬਾਜ਼ੀ ਹਮਲੇ ਦੇ ਮੁਤਾਬਕ ਆਪਣੇ ਨੰਬਰ ਬਦਲਦੇ ਰਹਿੰਦੇ ਹਾਂ। ਸ਼੍ਰੀਲੰਕਾ ਖਿਲਾਫ ਕੋਲਕਾਤਾ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਸਾਹਾ ਇਕ ਪਾਰੀ ਵਿਚ ਨੰਬਰ ਸੱਤ ਅਤੇ ਦੂਜੀ ਪਾਰੀ ਵਿਚ ਨੰਬਰ ਅੱਠ ਉੱਤੇ ਆਏ ਸਨ।''
ਦੂਜੀ ਪਾਰੀ 'ਚ ਵਧੀਆ ਪ੍ਰਦਰਸ਼ਨ
ਸਾਹਾ ਆਮਤੌਰ ਉੱਤੇ ਨੰਬਰ-6 ਉੱਤੇ ਬੱਲੇਬਾਜ਼ੀ ਕਰਦੇ ਹਨ ਪਰ ਕੋਲਕਾਤਾ ਵਿਚ ਦੂਜੀ ਪਾਰੀ ਵਿਚ ਉਹ ਨੰਬਰ-8 ਉੱਤੇ ਉਤਰੇ ਸਨ ਜੋ ਆਮ ਤੌਰ ਉੱਤੇ ਅਜੋਕੇ ਦਿਨਾਂ ਵਿਚ ਵਿਕਟਕੀਪਰ-ਬੱਲੇਬਾਜ਼ਾਂ ਦੀ ਜਗ੍ਹਾ ਨਹੀਂ ਹੈ। ਉਨ੍ਹਾਂ ਨੇ ਕਿਹਾ, ''ਪ੍ਰਸਥਿਤੀ ਦੇ ਹਿਸਾਬ ਨਾਲ ਬੱਲੇਬਾਜ਼ੀ ਕ੍ਰਮ ਦਾ ਪਤਾ ਚੱਲਦਾ ਹੈ ਕਿ ਨੰਬਰ ਛੇ, ਸੱਤ, ਅੱਠ ਕਿਸ ਨੰਬਰ ਉੱਤੇ ਬੱਲੇਬਾਜ਼ੀ ਕਰਨੀ ਹੈ। ਪਹਿਲੇ ਮੈਚ ਵਿਚ ਭਾਰਤ ਜਿੱਤ ਦੇ ਕਰੀਬ ਆ ਕੇ ਡਰਾਅ ਲਈ ਮਜ਼ਬੂਰ ਹੋ ਗਿਆ ਸੀ ਰਿੱਧੀਮਾਨ ਸਾਹਾ ਦਾ ਮੰਨਣਾ ਹੈ ਕਿ ਜੇਕਰ ਭਾਰਤ ਕੋਲ ਕੁਝ ਹੋਰ ਓਵਰ ਹੁੰਦੇ ਤਾਂ ਉਹ ਮੈਚ ਜਿੱਤ ਲੈਂਦਾ। ਅਸੀਂ ਦੂਜੀ ਪਾਰੀ ਵਿਚ ਵਧੀਆ ਬੱਲੇਬਾਜ਼ੀ ਕੀਤੀ ਸੀ। ਸ਼ਿਖਰ ਧਵਨ, ਕੇ.ਐੱਲ. ਰਾਹੁਲ ਅਤੇ ਵਿਰਾਟ ਕੋਹਲੀ ਨੇ ਬੱਲੇ ਨਾਲ ਵਧੀਆ ਯੋਗਦਾਨ ਦਿੱਤਾ ਸੀ। ਜਦੋਂ ਤੁਸੀਂ ਵਿਰੋਧੀ ਟੀਮ ਦੇ ਸੱਤ ਬੱਲੇਬਾਜ 100 ਦੇ ਅੰਦਰ ਆਊਟ ਕਰ ਲੈਂਦੇ ਹੋ ਤਾਂ ਇਸ ਤੋਂ ਤੁਹਾਡਾ ਮਨੋਬਲ ਵੱਧ ਜਾਂਦਾ ਹੈ।
ਵਿਰਾਟ ਮਿਲੇ ਆਪਣੇ ਖਾਸ ਪ੍ਰਸ਼ੰਸਕ ਨੂੰ, ਵੀਡੀਓ ਹੋਇਆ ਵਾਇਰਲ
NEXT STORY