ਕੀਵ (ਯੂਕ੍ਰੇਨ)- ਵਿਨੀਸੀਅਸ ਜੂਨੀਅਰ ਨੇ ਆਪਣੇ ਦਮ 'ਤੇ ਇਕ ਗੋਲ ਕਰਨ ਤੋਂ ਇਲਾਵਾ ਕੁੱਲ 2 ਗੋਲ ਕੀਤੇ, ਜਿਸ ਨਾਲ ਰੀਅਲ ਮੈਡ੍ਰਿਡ ਨੇ ਸ਼ਖਤਾਰ ਦੋਨੇਸਕ ਨੂੰ 5-0 ਨਾਲ ਹਰਾ ਕੇ ਚੈਂਪੀਅਨਸ ਲੀਗ ਫੁੱਟਬਾਲ ਮੁਕਾਬਲੇ ਵਿਚ ਆਪਣੀ ਮੁਹਿੰਮ ਵਾਪਸ ਪਟਰੀ 'ਤੇ ਲਿਆਂਦੀ। ਪਿਛਲੇ ਮੈਚ ਵਿਚ ਸ਼ੇਰਿਫ ਤੋਂ ਹਾਰਨ ਵਾਲੀ ਰੀਅਲ ਦੀ ਟੀਮ ਨੇ ਸ਼ਖਤਾਰ ਦੇ ਕਪਤਾਨ ਸਰਗੇਈ ਕ੍ਰਿਸਤੋਵ ਦੇ ਆਤਮਘਾਤੀ ਗੋਲ ਨਾਲ 37ਵੇਂ ਮਿੰਟ ਵਿਚ ਬੜ੍ਹਤ ਬਣਾਈ। ਵਿਨੀਸੀਅਸ ਨੇ ਦੂਜੇ ਹਾਫ ਵਿਚ 51ਵੇਂ ਤੇ 56ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਬ੍ਰਾਜ਼ੀਲ ਦੇ ਰੋਡ੍ਰਿਗੋ ਨੇ 64ਵੇਂ ਮਿੰਟ ਵਿਚ ਚੌਥਾ ਗੋਲ ਕੀਤਾ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ
ਕ੍ਰੀਮ ਬੇਂਜੇਮਾ ਨੇ ਇੰਜਰੀ ਟਾਈਮ ਵਿਚ ਮਾਰਕੋ ਐਸੇਨਸਿਓ ਦੇ ਕ੍ਰਾਸ ਨੂੰ ਗੋਲ 'ਚ ਬਦਲ ਕੇ ਸਕੋਰ 5-0 ਕੀਤਾ। ਇਸ ਜਿੱਤ ਨਾਲ 13 ਵਾਰ ਦਾ ਯੂਰਪੀਅਨ ਚੈਂਪੀਅਨ ਮੈਡ੍ਰਿਡ ਗਰੁੱਪ ਡੀ ਵਿਚ 6 ਅੰਕ ਲੈ ਕੇ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ। ਸ਼ੇਰਿਫ ਦੇ ਵੀ 6 ਅੰਕ ਹਨ ਪਰ ਉਹ ਦੋਵੇਂ ਟੀਮਾਂ ਦੇ ਵਿਚ ਮੈਚ 'ਚ ਜਿੱਤ ਦੇ ਕਾਰਨ ਚੋਟੀ 'ਤੇ ਹੈ । ਸ਼ੇਰਿਫ ਨੂੰ ਇਕ ਹੋਰ ਮੈਚ ਵਿਚ ਇੰਟਰ ਮਿਲਾਨ ਨੇ 3-1 ਨਾਲ ਹਰਾਇਆ। ਇੰਟਰ ਦੀ ਇਹ ਪਹਿਲੀ ਜਿੱਤ ਹੈ, ਜਿਸ ਨਾਲ ਉਹ ਤੀਜੇ ਸਥਾਨ 'ਤੇ ਹੈ। ਇਸ ਵਿਚਾਲੇ ਗਰੁੱਪ-ਸੀ 'ਚ ਅਜਾਕਸ ਨੇ ਡੋਰਟਮੰਡ ਨੂੰ 4-0 ਨਾਲ ਕਰਾਰੀ ਹਾਰ ਦੇ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਡੇਵਿਡ ਦੀ ਤੂਫਾਨੀ ਪਾਰੀ, ਨਾਮੀਬੀਆ 6 ਵਿਕਟਾਂ ਨਾਲ ਜਿੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਨੋਖੇ ਫੀਫਾ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਲਈ ਤਿਆਰ ਕਤਰ : ਡੂ ਪ੍ਰੀਜ਼
NEXT STORY