ਲੀਵਰਪੂਲ- ਜਿਨੇਦਿਨ ਜਿਦਾਨ ਦੇ ਮਾਰਗਦਰਸ਼ਨ ਵਿਚ ਰੀਅਲ ਮੈਡ੍ਰਿਡ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਲੀਵਰਪੂਲ ਨੂੰ ਹਰਾ ਕੇ ਚੈਂਪੀਅਨਸ ਲੀਗ ਫੁੱਟਬਾਲ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਲੀਵਰਪੂਲ ਦੇ ਕੋਚ ਜੈਰਗਨ ਕਲਾਪ ਦੇ ਨਾਂ ਸੈਸ਼ਨ ਵਿਚ ਕੋਈ ਖਿਤਾਬ ਨਹੀਂ ਰਿਹਾ। ਰਿਕਾਰਡ 13 ਵਾਰ ਦੀ ਯੂਰਪੀਅਨ ਚੈਂਪੀਅਨ ਮੈਡ੍ਰਿਡ ਦਾ ਸਾਹਮਣਾ ਸੈਮੀਫਾਈਨਲ ਵਿਚ ਚੇਲਸੀ ਨਾਲ ਹੋਵੇਗਾ। ਲੀਵਰਪੂਲ ਨੂੰ 2018 ਫਾਈਨਲ ਵਿਚ ਹਰਾ ਕੇ ਲਗਾਤਾਰ ਤੀਜੀ ਵਾਰ ਯੂਰਪੀਅਨ ਕੱਪ ਜਿੱਤਣ ਤੋਂ ਬਾਅਦ ਮੈਡ੍ਰਿਡ ਪਹਿਲੀ ਵਾਰ ਆਖਰੀ 4 ਵਿਚ ਪਹੁੰਚੀ ਹੈ।
ਇਹ ਖ਼ਬਰ ਪੜ੍ਹੋ- RR vs DC : ਰਾਜਸਥਾਨ ਨੇ ਜਿੱਤੀ ਟਾਸ, ਦਿੱਲੀ ਕਰੇਗੀ ਪਹਿਲਾਂ ਬੱਲੇਬਾਜ਼ੀ
ਜਿਦਾਨ ਨੇ ਕਿਹਾ,‘‘ਅਸੀਂ ਮਿਲ ਕੇ ਅੱਗੇ ਵਧ ਰਹੇ ਹਾਂ ਤੇ ਇਹ ਟੀਮ ਹਮੇਸ਼ਾ ਅਜਿਹਾ ਕਰਦੀ ਹੈ।’’ ਬਤੌਰ ਕੋਚ 2018 ਫਾਈਨਲ ਵਿਚ ਮਿਲੀ ਜਿੱਤ ਜਿਦਾਨ ਦੇ ਪਹਿਲੇ ਕਾਰਜਕਾਲ ਦਾ ਆਖਰੀ ਮੈਚ ਸੀ ਪਰ ਟੀਮ ਦਾ ਪ੍ਰਦਰਸ਼ਨ ਖਰਾਬ ਹੋਣ ’ਤੇ ਉਸ ਨੂੰ 2019 ਵਿਚ ਫਿਰ ਤੋਂ ਕੋਚ ਬਣਾਇਆ ਗਿਆ ਹੈ। ਇਸ ਸੈਸ਼ਨ ਵਿਚ ਹਾਲਾਂਕਿ ਕੁਝ ਸਮੇਂ ਪਹਿਲਾਂ ਤਕ ਨਤੀਜੇ ਅਨੁਕੂਲ ਨਹੀਂ ਸਨ। ਲਾ ਲਿਗਾ ਵਿਚ ਜਨਵਰੀ ਵਿਚ ਐਟਲੇਟਿਕੋ ਮੈਡ੍ਰਿਡ ਨਾਲ 10 ਅੰਕਾਂ ਨਾਲ ਪਿਛੜੀ ਉਸਦੀ ਟੀਮ ਹੁਣ ਸਿਰਫ ਇਕ ਅੰਕ ਪਿੱਛੇ ਹੈ।
ਇਹ ਖ਼ਬਰ ਪੜ੍ਹੋ- ਸਟੋਕਸ ਨੂੰ ਲਗਾਤਾਰ ਦੂਜੀ ਵਾਰ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਪੁਰਸਕਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਟੋਕਸ ਨੂੰ ਲਗਾਤਾਰ ਦੂਜੀ ਵਾਰ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਪੁਰਸਕਾਰ
NEXT STORY