ਦੁਬਈ— ਭਾਰਤ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਪ੍ਰਸ਼ੰਸਕਾਂ ਦੇ ਪਿਆਰ ਅਤੇ ਸਨੇਹ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰਤੀਯੋਗੀ ਕ੍ਰਿਕਟ 'ਚ ਵਾਪਸੀ ਲਈ ਅਜੇ ਕੁਝ ਮਹੀਨੇ ਹੋਰ ਲੱਗਣਗੇ। ਪੰਤ ਪਿਛਲੇ ਸਾਲ ਕਾਰ ਹਾਦਸੇ 'ਚ ਜ਼ਖਮੀ ਹੋ ਗਏ ਸਨ ਅਤੇ ਇਸ ਕਾਰਨ ਉਹ 2023 ਦਾ ਪੂਰਾ ਸਾਲ ਨਹੀਂ ਖੇਡ ਸਕੇ ਸਨ। ਇਸ ਹਾਦਸੇ ਕਾਰਨ ਉਸ ਨੂੰ ਆਪਣੇ ਗੋਡੇ ਦਾ ਆਪਰੇਸ਼ਨ ਕਰਵਾਉਣਾ ਪਿਆ। ਉਹ ਆਈਪੀਐੱਲ ਨਿਲਾਮੀ ਦੌਰਾਨ ਟੀਮ ਡਾਇਰੈਕਟਰ ਸੌਰਵ ਗਾਂਗੁਲੀ ਅਤੇ ਮੁੱਖ ਕੋਚ ਰਿਕੀ ਪੋਂਟਿੰਗ ਦੇ ਨਾਲ ਮੌਜੂਦ ਰਹਿਣਗੇ।
ਦਿੱਲੀ ਕੈਪੀਟਲਸ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਇਕ ਵੀਡੀਓ ਜਾਰੀ ਕੀਤਾ ਹੈ ਜਿਸ 'ਚ ਪੰਤ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਮੈਂ ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲੇ ਹੁਣ ਕਾਫ਼ੀ ਬਿਹਤਰ ਮਹਿਸੂਸ ਕਰ ਰਿਹਾ ਹਾਂ। ਮੈਂ ਅਜੇ ਵੀ 100 ਫ਼ੀਸਦੀ ਤੰਦਰੁਸਤੀ ਪ੍ਰਾਪਤ ਕਰਨ ਦੇ ਰਾਹ 'ਤੇ ਹਾਂ। ਪਰ ਉਮੀਦ ਹੈ ਕਿ ਮੈਂ ਅਗਲੇ ਕੁਝ ਮਹੀਨਿਆਂ ਵਿੱਚ ਪੂਰੀ ਤਰ੍ਹਾਂ ਫਿੱਟ ਹੋ ਜਾਵਾਂਗਾ।
ਇਹ ਵੀ ਪੜ੍ਹੋ- ਰਮਨਦੀਪ ਕੌਰ ਨੂੰ WBC ਇੰਡੀਆ ਲਾਈਟ ਫਲਾਈਵੇਟ ਦਾ ਖਿਤਾਬ
ਸੜਕ ਹਾਦਸੇ 'ਚ ਜ਼ਖਮੀ ਹੋਣ ਤੋਂ ਬਾਅਦ ਪੰਤ ਪ੍ਰਤੀ ਪ੍ਰਸ਼ੰਸਕਾਂ ਨੇ ਜੋ ਪਿਆਰ ਅਤੇ ਸਨੇਹ ਦਿਖਾਇਆ, ਉਸ ਨੇ ਵਿਕਟਕੀਪਰ ਬੱਲੇਬਾਜ਼ ਦੇ ਦਿਲ ਨੂੰ ਛੂਹ ਲਿਆ, ਜੋ ਉਸ ਨੇ ਪਹਿਲੀ ਵਾਰ ਮਹਿਸੂਸ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਜਲਦੀ ਫਿੱਟ ਹੋਣ ਵਿਚ ਮਦਦ ਮਿਲੀ।
ਇਸ ਵਿਕਟਕੀਪਰ ਬੱਲੇਬਾਜ਼ ਨੇ ਕਿਹਾ, 'ਇਹ ਸੱਚਮੁੱਚ ਬਹੁਤ ਵਧੀਆ ਭਾਵਨਾ ਹੈ ਕਿਉਂਕਿ ਜਦੋਂ ਅਸੀਂ ਕ੍ਰਿਕਟ ਖੇਡਦੇ ਹਾਂ ਤਾਂ ਅਜਿਹਾ ਮਹਿਸੂਸ ਹੁੰਦਾ ਹੈ ਕਿ ਕੋਈ ਸਾਨੂੰ ਪਿਆਰ ਨਹੀਂ ਕਰਦਾ ਕਿਉਂਕਿ ਕਈ ਚੀਜ਼ਾਂ ਦਾ ਦਬਾਅ ਹੁੰਦਾ ਹੈ। ਪਰ ਇਹ ਅਸਲ ਵਿੱਚ ਇੱਕ ਬਹੁਤ ਔਖਾ ਸਮਾਂ ਸੀ ਅਤੇ ਮੈਂ ਸਿੱਖਿਆ ਕਿ ਲੋਕ ਸਾਨੂੰ ਪਿਆਰ ਕਰਦੇ ਹਨ। ਉਹ ਸਾਡੀ ਇੱਜ਼ਤ ਕਰਦੇ ਹਨ ਅਤੇ ਮੇਰੇ ਜ਼ਖਮੀ ਹੋਣ ਤੋਂ ਬਾਅਦ ਉਹ ਵੀ ਚਿੰਤਤ ਸਨ। ਇਹ ਦਿਲ ਨੂੰ ਛੂਹਣ ਵਾਲਾ ਸੀ ਅਤੇ ਮੇਰੇ ਲਈ ਬਹੁਤ ਮਾਇਨੇ ਰੱਖਦਾ ਸੀ।
ਇਹ ਵੀ ਪੜ੍ਹੋ- ਮਲਿੱਕਾ ਸਾਗਰ ਨਿਭਾਏਗੀ IPL ਆਕਸ਼ਨ ਦੀ ਭੂਮਿਕਾ, ਰਿਚਰਡ ਮੈਡਲੇ ਨੇ ਕੀਤਾ ਵਿਸ਼ੇਸ਼ ਟਵੀਟ
ਉਨ੍ਹਾਂ ਨੇ ਕਿਹਾ, 'ਜਦੋਂ ਤੁਸੀਂ ਕਿਸੇ ਬੁਰੇ ਦੌਰ 'ਚੋਂ ਗੁਜ਼ਰ ਰਹੇ ਹੋ ਜਾਂ ਤੁਹਾਡੇ ਨਾਲ ਅਜਿਹਾ ਕੁਝ ਵਾਪਰਦਾ ਹੈ, ਤਾਂ ਇਹ ਨਾ ਸਿਰਫ ਸਰੀਰਕ ਸਗੋਂ ਮਾਨਸਿਕ ਲੜਾਈ ਵੀ ਹੁੰਦੀ ਹੈ ਅਤੇ ਜੇਕਰ ਤੁਹਾਡੇ ਪ੍ਰਸ਼ੰਸਕ ਤੁਹਾਡੇ ਪ੍ਰਤੀ ਪਿਆਰ ਅਤੇ ਸਨੇਹ ਦਿਖਾਉਂਦੇ ਹਨ ਤਾਂ ਇਸ ਦਾ ਬਹੁਤ ਮਤਲਬ ਹੁੰਦਾ ਹੈ ਅਤੇ ਇਹ ਤੁਹਾਡੀ ਮਦਦ ਕਰਦਾ ਹੈ। ਸੱਟ ਤੋਂ ਉਭਰਨ ਵਿੱਚ ਸੱਚਮੁੱਚ ਮਦਦ ਕੀਤੀ। ਪਿਛਲੇ ਸੀਜ਼ਨ ਵਿੱਚ, ਪੰਤ ਦੀ ਗੈਰ-ਮੌਜੂਦਗੀ ਵਿੱਚ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਦਿੱਲੀ ਕੈਪੀਟਲਜ਼ ਦੀ ਅਗਵਾਈ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
SA vs IND, 2nd ODI : ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 212 ਦੌੜਾਂ ਦਾ ਟੀਚਾ
NEXT STORY