ਕਾਬੁਲ– ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਮਾਰਚ 'ਚ ਆਬੂ ਧਾਬੀ ਵਿਚ ਜ਼ਿੰਬਾਬਵੇ ਵਿਰੁੱਧ ਟੈਸਟ ਮੈਚ 'ਚ ਹਾਰ ਦੇ ਲਈ ਅਸਗਰ ਅਫਗਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਰਾਸ਼ਟਰੀ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਹੈ।
ਇਹ ਖ਼ਬਰ ਪੜ੍ਹੋ- ਪਾਕਿ ਕਪਤਾਨ ਬਾਬਰ ਆਜ਼ਮ ਨੇ ਆਪਣੀ ਭੈਣ ਨਾਲ ਕੀਤੀ ਮੰਗਣੀ
ਈ. ਸੀ. ਬੀ. ਨੇ ਇਕ ਬਿਆਨ 'ਚ ਕਿਹਾ ਕਿ ਬਤੌਰ ਕਪਤਾਨ ਅਫਗਾਨ ਦੇ ਕੁਝ ਫੈਸਲਿਆਂ ਦੇ ਕਾਰਨ ਅਫਗਾਨਿਸਤਾਨ ਨੂੰ ਪਹਿਲੇ ਟੈਸਟ 'ਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਈ. ਸੀ. ਬੀ. ਨੇ ਕੋਈ ਵਿਸ਼ੇਸ਼ ਫੈਸਲੇ ਦਾ ਜ਼ਿਕਰ ਨਹੀਂ ਕੀਤਾ ਪਰ ਕਿਹਾ ਕਿ ਈ. ਸੀ. ਬੀ. ਦੀ ਜਾਂਚ ਤੋਂ ਬਾਅਦ ਕ੍ਰਿਕਟ ਦੇ ਸਾਰੇ ਸਵਰੂਪਾਂ ਵਿਚ ਟੀਮ ਦੇ ਕਪਤਾਨ ਅਹੁਦੇ ਤੋਂ ਹਟਾ ਦਿੱਤਾ ਹੈ। ਜ਼ਿੰਬਾਬਵੇ ਨੇ ਪਹਿਲੇ ਟੈਸਟ ਵਿਚ 2 ਦਿਨ ਦੇ ਅੰਦਰ ਅਫਗਾਨਿਸਤਾਨ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਸੀ। ਅਫਗਾਨਿਸਤਾਨ ਨੇ ਦੂਜੇ ਟੈਸਟ ਮੈਚ 6 ਵਿਕਟਾਂ ਨਾਲ ਹਰਾਇਆ। ਖੱਬੇ ਹੱਥ ਦੇ ਬੱਲੇਬਾਜ਼ ਹਮਸ਼ਤਉੱਲ੍ਹਾ ਸ਼ਾਹਿਦੀ ਨੂੰ ਨਵਾਂ ਟੈਸਟ ਅਤੇ ਵਨ ਡੇ ਕਪਤਾਨ ਬਣਾਇਆ ਗਿਆ ਹੈ ਜਦਕਿ ਰਹਿਮਤ ਸ਼ਾਹ ਉਪ ਕਪਤਾਨ ਹੋਣਗੇ।
ਇਹ ਖ਼ਬਰ ਪੜ੍ਹੋ- ਨਿਊਯਾਰਕ ਦੇ ਮੁਕਾਬਲੇ ਮੁੰਬਈ ’ਚ ਲਗਭਗ ਦੁੱਗਣੀ ਹੈ ਪੈਟਰੋਲ ਦੀ ਕੀਮਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ICC ਨੇ ਭਾਰਤ ਨੂੰ ਟੀ20 ਵਿਸ਼ਵ ਕੱਪ ਲਈ 28 ਜੂਨ ਤੱਕ ਦਾ ਦਿੱਤਾ ਸਮਾਂ
NEXT STORY