ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਰੈਪੋ ਦਰ 'ਚ 25 ਆਧਾਰ ਅੰਕਾਂ ਦੀ ਕਟੌਤੀ ਕੀਤੇ ਜਾਣ ਨਾਲ ਪ੍ਰਾਪਰਟੀ ਡਿਵੈੱਲਪਰਾਂ ਵਿਚਾਲੇ ਉਤਸ਼ਾਹ ਵਿਖਾਈ ਦੇ ਰਿਹਾ ਹੈ ਪਰ ਉਨ੍ਹਾਂ ਨੂੰ ਕੇਂਦਰੀ ਬੈਂਕ ਵੱਲੋਂ ਹੋਰ ਕਟੌਤੀ ਦੀ ਉਮੀਦ ਹੈ।
ਨਰਮੀ ਤੋਂ ਇਲਾਵਾ ਡਿਵੈੱਲਪਰ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਹੇ ਹਨ, ਜਿਸ ਦੇ ਨਾਲ ਮਹਿੰਗੇ ਅਪਾਰਟਮੈਂਟਸ ਦੀ ਵਿਕਰੀ ਨੂੰ ਝਟਕਾ ਲੱਗਾ ਹੈ ਅਤੇ ਅਨੁਪਾਲਣ ਦੇ ਲਿਹਾਜ਼ ਨਾਲ ਰੀਅਲ ਅਸਟੇਟ (ਰੈਗੂਲੇਸ਼ਨ ਅਤੇ ਵਿਕਾਸ) ਕਾਨੂੰਨ ਯਾਨੀ ਰੇਰਾ ਦੀਆਂ ਵਿਵਸਥਾਵਾਂ ਕਾਫ਼ੀ ਸਖ਼ਤ ਹਨ। ਡਿਵੈੱਲਪਰ ਫਿਲਹਾਲ ਰੇਰਾ ਵਿਵਸਥਾਵਾਂ ਦੇ ਅਨੁਪਾਲਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਜਿਸ ਦੇ ਨਾਲ ਵਿਕਰੀ ਅਤੇ ਨਵੇਂ ਪ੍ਰੋਜੈਕਟਾਂ ਦੀ ਰਫਤਾਰ ਵੀ ਸੁਸਤ ਪੈ ਗਈ ਹੈ।
ਹੀਰਾਨੰਦਾਨੀ ਕਮਿਊਨਿਟੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਨਿਰੰਜਨ ਹੀਰਾਨੰਦਾਨੀ ਨੇ ਕਿਹਾ ਕਿ ਹਾਲਾਂਕਿ ਇਹ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਨੂੰ ਤੈਅ ਕਰਨਾ ਹੈ ਪਰ ਭਾਰਤ 'ਚ ਕਾਰੋਬਾਰ ਅਤੇ ਉਦਯੋਗ ਦੇ ਮੌਜੂਦਾ ਸਿਨੇਰਿਓ ਦੇ ਮੱਦੇਨਜ਼ਰ ਆਰ. ਬੀ. ਆਈ. ਵੱਲੋਂ ਦਰਾਂ 'ਚ ਕਟੌਤੀ ਲਈ ਇਹ ਢੁੱਕਵਾਂ ਸਮਾਂ ਹੈ ਕਿਉਂਕਿ ਮਹਿੰਗਾਈ ਦੇ ਔਸਤ ਪੱਧਰ 'ਤੇ ਕਾਇਮ ਰਹਿਣ ਦੇ ਆਸਾਰ ਹਨ। ਹੀਰਾਨੰਦਾਨੀ ਨੇ ਕਿਹਾ ਕਿ 50 ਆਧਾਰ ਅੰਕਾਂ ਦੀ ਕਟੌਤੀ ਸਵਾਗਤਯੋਗ ਹੁੰਦੀ ਪਰ ਲਗਾਤਾਰ 4 ਸਮੀਖਿਆਂ ਦਰਾਂ 'ਚ ਸਥਿਰਤਾ ਤੋਂ ਬਾਅਦ 25 ਆਧਾਰ ਅੰਕਾਂ ਦੀ ਕਟੌਤੀ ਵੀ ਸਵਾਗਤਯੋਗ ਕਦਮ ਹੈ।
ਐੱਮ. ਸੀ. ਐੱਲ. ਆਰ. ਵਿਵਸਥਾ ਦੀ ਹੋਵੇਗੀ ਸਮੀਖਿਆ
ਉਧਾਰੀ ਦਰ ਘਟਾਉਣ ਲਈ ਬੈਂਕਾਂ ਵੱਲੋਂ ਲੋੜੀਂਦੇ ਕਦਮ ਨਾ ਚੁੱਕਣ 'ਤੇ ਨਾਰਾਜ਼ਗੀ ਜਤਾਉਂਦਿਆਂ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਅੰਦਰੂਨੀ ਸਮੂਹ ਇਸ ਵਿਵਸਥਾ ਦੀ ਸਮੀਖਿਆ ਕਰੇਗਾ। ਆਰ. ਬੀ. ਆਈ. ਬੈਂਕ ਦੀ ਉਧਾਰੀ ਦਰ ਨੂੰ ਬਾਜ਼ਾਰ ਵੱਲੋਂ ਤੈਅ ਹੋਣ ਵਾਲੇ ਬੈਂਚਮਾਰਕ ਨਾਲ ਸਿੱਧਾ ਜੋੜਨ ਦੇ ਤਰੀਕੇ ਦੀ ਖੋਜ ਵੀ ਕਰੇਗਾ। ਹਾਲਾਂਕਿ ਫੰਡ ਆਧਾਰਿਤ ਉਧਾਰੀ ਦਰ (ਐੱਮ. ਸੀ. ਐੱਲ. ਆਰ.) ਦੀ ਮਾਰਜਨ ਲਾਗਤ ਦੀ ਵਿਵਸਥਾ ਆਧਾਰ ਦਰ ਦੀ ਵਿਵਸਥਾ ਦੇ ਮੁਕਾਬਲੇ ਸੁਧਾਰ ਪ੍ਰਦਰਸ਼ਿਤ ਕਰਦੀ ਹੈ ਪਰ ਬੈਂਕਾਂ ਵੱਲੋਂ ਉਧਾਰੀ 'ਚ ਨਰਮੀ ਲਈ ਚੁੱਕੇ ਗਏ ਕਦਮ ਤਸੱਲੀਬਖਸ਼ ਨਹੀਂ ਹਨ। ਆਰ. ਬੀ. ਆਈ. ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ।
ਸਸਤੇ ਰਿਹਾਇਸ਼ੀ ਖੇਤਰ ਨੂੰ ਕੋਈ ਖਾਸ ਫਾਇਦਾ ਨਹੀਂ
ਸਸਤੇ ਹਾਊਸਿੰਗ (ਰਿਹਾਇਸ਼ੀ) ਪ੍ਰੋਜੈਕਟਾਂ 'ਚ ਨਿਵੇਸ਼ ਕਰਨ ਵਾਲੀ ਕੰਪਨੀ ਬ੍ਰਿਕ ਈਗਲ ਦੇ ਬਾਨੀ ਅਤੇ ਮੁੱਖ ਅਫ਼ਸਰ ਰਾਜੇਸ਼ ਕ੍ਰਿਸ਼ਣਨ ਨੇ ਕਿਹਾ ਕਿ 25 ਆਧਾਰ ਅੰਕਾਂ ਦੀ ਕਟੌਤੀ ਨਾਲ ਸਸਤੇ ਰਿਹਾਇਸ਼ੀ ਖੇਤਰ ਨੂੰ ਕੋਈ ਖਾਸ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦਾ ਦਰਜਾ ਮਿਲਣ ਦੇ ਬਾਵਜੂਦ ਬੈਂਕ ਸਸਤੇ ਹਾਊਸਿੰਗ ਪ੍ਰੋਜੈਕਟਾਂ ਨੂੰ ਲੋੜੀਂਦਾ ਕਰਜ਼ਾ ਨਹੀਂ ਦੇ ਰਹੇ ਹਨ, ਇਸ ਲਈ ਇਸ ਖੇਤਰ ਨੂੰ ਹਮੇਸ਼ਾ ਪੂੰਜੀ ਦੀ ਕਮੀ ਵਰਗੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ।
ਸੌਰਭ ਨੇ ਕਸ਼ਯਪ ਨੂੰ ਕੀਤਾ ਉਲਟਫੇਰ ਦਾ ਸ਼ਿਕਾਰ
NEXT STORY