ਲੰਡਨ— ਇਟਲੀ ਦੇ ਬੋਲਜਾਨੋ ਸ਼ਹਿਰ 'ਚ ਘਰ ਦੀ ਬਾਲਕੋਨੀ 'ਚ ਖੜ੍ਹੇ ਦੋ ਸਾਲ ਦੇ ਬੱਚੇ ਦੇ ਸਿਰ 'ਤੇ ਗੇਂਦ ਲੱਗਣ ਤੋਂ ਬਾਅਦ ਪਾਰਕਾਂ ਵਿਚ ਕ੍ਰਿਕਟ ਖੇਡਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।
ਬੀ. ਬੀ. ਸੀ. ਦੇ ਮੁਤਾਬਕ ਉਤਰੀ ਇਟਲੀ ਦੇ ਇਸ ਸ਼ਹਿਰ ਦੇ ਮੇਅਰ ਨੇ ਬੱਚੇ ਨੂੰ ਗੇਂਦ ਲੱਗਣ ਦੀ ਘਟਨਾ ਤੋਂ ਬਾਅਦ ਪਾਰਕਾਂ ਵਿਚ ਕ੍ਰਿਕਟ ਖੇਡਣ 'ਤੇ ਰੋਕ ਲਗਾ ਦਿੱਤੀ। ਇਹ ਬੱਚਾ ਪਾਰਕ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਸੀ। ਸੱਟ ਲੱਗਣ ਤੋਂ ਬਾਅਦ ਇਹ ਬੱਚਾ ਬੇਹੋਸ਼ ਹੋ ਗਿਆ ਸੀ ਪਰ ਹੁਣ ਉਹ ਹੋਸ਼ ਵਿਚ ਹੈ। ਸਥਾਨਕ ਮੀਡੀਆ ਅਨੁਸਾਰ ਇਸ ਫੈਸਲੇ ਦਾ ਅਸਰ ਇੱਥੇ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਕ੍ਰਿਖਟ ਪ੍ਰੇਮੀ ਪ੍ਰਵਾਸੀਆਂ 'ਤੇ ਪਵੇਗਾ। ਸ਼ਹਿਰ ਵਿਚ ਹੁਣ ਕ੍ਰਿਕਟ ਸਿਰਫ ਟੈਨਿਸ ਕੋਰਟ ਤੇ ਬੇਸਬਾਲ ਮੈਦਾਨ 'ਤੇ ਹੀ ਖੇਡੀ ਜਾ ਸਕੇਗੀ।
ਪਾਕਿਸਤਾਨ ਹਰੇਕ ਖਿਡਾਰੀ 'ਤੇ ਖਰਚ ਕਰ ਰਿਹਾ ਹੈ ਇਨ੍ਹਾਂ ਪੈਸਾ, ਜਾਣ ਕੇ ਰਹਿ ਜਾਉਗੇ ਹੈਰਾਨ
NEXT STORY