ਕਰਾਚੀ : ਪਾਕਿਸਤਾਨ ਦੇ ਮੁੱਖ ਚੋਣਕਾਰ ਵਹਾਬ ਰਿਆਜ਼ ਨੇ ਕਥਿਤ ਤੌਰ 'ਤੇ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਨੂੰ ਆਗਾਮੀ ਮੈਚਾਂ ਤੋਂ ਮਨਮਾਨੇ ਢੰਗ ਨਾਲ ਬਾਹਰ ਨਹੀਂ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਸੀਨੀਅਰ ਕ੍ਰਿਕਟਰਾਂ ਨੇ ਮੀਡੀਆ ਰਿਪੋਰਟਾਂ 'ਤੇ ਚਿੰਤਾ ਜ਼ਾਹਰ ਕੀਤੀ ਸੀ ਕਿ ਚੋਣ ਪੈਨਲ ਅਗਲੇ ਮਹੀਨੇ ਨਿਊਜ਼ੀਲੈਂਡ 'ਚ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਉਨ੍ਹਾਂ ਨੂੰ ਆਰਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ-ਪਹਿਲਵਾਨ ਬਜਰੰਗ ਪੂਨੀਆ ਨੇ 'ਪਦਮ ਸ਼੍ਰੀ' ਕੀਤਾ ਵਾਪਸ, PM ਨਿਵਾਸ ਦੇ ਬਾਹਰ ਫੁੱਟਪਾਥ 'ਤੇ ਰੱਖਿਆ ਪੁਰਸਕਾਰ
ਬਾਬਰ ਅਤੇ ਰਿਜ਼ਵਾਨ ਫਿਲਹਾਲ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਟੀਮ ਦੇ ਨਾਲ ਆਸਟ੍ਰੇਲੀਆ 'ਚ ਹਨ। ਇਸ ਤੋਂ ਬਾਅਦ ਪਾਕਿਸਤਾਨੀ ਟੀਮ ਆਕਲੈਂਡ 'ਚ 12 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਜਾਵੇਗੀ। ਪਰਥ 'ਚ ਪਹਿਲਾ ਟੈਸਟ 360 ਦੌੜਾਂ ਨਾਲ ਹਾਰਨ ਤੋਂ ਬਾਅਦ ਮੀਡੀਆ 'ਚ ਖਬਰਾਂ ਆਈਆਂ ਸਨ ਕਿ ਰਾਸ਼ਟਰੀ ਚੋਣ ਕਮੇਟੀ ਨਿਊਜ਼ੀਲੈਂਡ 'ਚ ਹੋਣ ਵਾਲੀ ਟੀ-20 ਸੀਰੀਜ਼ ਲਈ ਦੋਵਾਂ ਨੂੰ ਆਰਾਮ ਦੇਣ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ- ਬਿਗ ਬੈਸ਼ ਲੀਗ: ਬਿਨਾਂ ਪੈਡ ਬੰਨ੍ਹੇ ਬੱਲੇਬਾਜ਼ੀ ਕਰਨ ਪਹੁੰਚੇ ਹੈਰਿਸ ਰਾਊਫ, ਦੇਖੋ ਵੀਡੀਓ
ਦੋਵਾਂ ਖਿਡਾਰੀਆਂ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਸਾਬਕਾ ਕਪਤਾਨ ਬਾਬਰ ਅਤੇ ਵਿਕਟਕੀਪਰ ਬੱਲੇਬਾਜ਼ ਰਿਜ਼ਵਾਨ ਨੇ ਰਿਆਜ਼ ਨੂੰ ਆਸਟ੍ਰੇਲੀਆ ਤੋਂ ਬੁਲਾਇਆ ਸੀ ਅਤੇ ਨਿਊਜ਼ੀਲੈਂਡ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਬਾਰੇ ਸਪੱਸ਼ਟੀਕਰਨ ਮੰਗਿਆ ਸੀ। ਸੂਤਰ ਨੇ ਕਿਹਾ, 'ਬਾਬਰ ਅਤੇ ਰਿਜ਼ਵਾਨ ਨੇ ਮੁੱਖ ਚੋਣਕਾਰ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਦੇ ਵੀ ਆਰਾਮ ਲਈ ਨਹੀਂ ਕਿਹਾ ਕਿਉਂਕਿ ਉਹ ਚੰਗਾ ਪ੍ਰਦਰਸ਼ਨ ਕਰ ਰਹੇ ਸਨ। ਫਿਰ ਮੀਡੀਆ 'ਚ ਇਹ ਖ਼ਬਰਾਂ ਕਿਉਂ ਆਈਆਂ ਕਿ ਚੋਣਕਾਰ ਉਨ੍ਹਾਂ ਨੂੰ ਆਰਾਮ ਦੇਣ ਜਾ ਰਹੇ ਹਨ।
ਸੂਤਰ ਨੇ ਕਿਹਾ ਕਿ ਸਾਬਕਾ ਟੈਸਟ ਤੇਜ਼ ਗੇਂਦਬਾਜ਼ ਰਿਆਜ਼ ਨੇ ਦੋਵਾਂ ਦੇ ਸਾਹਮਣੇ ਮੰਨਿਆ ਸੀ ਕਿ ਉਨ੍ਹਾਂ ਨੇ ਉਸ ਨੂੰ ਨਿਊਜ਼ੀਲੈਂਡ ਖ਼ਿਲਾਫ਼ ਕੁਝ ਮੈਚਾਂ ਲਈ ਆਰਾਮ ਦੇਣ ਦਾ ਸੁਝਾਅ ਦਿੱਤਾ ਸੀ ਪਰ ਬਾਅਦ 'ਚ ਉਸ ਨੇ ਆਪਣਾ ਮਨ ਬਦਲ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵੱਡੀ ਖ਼ਬਰ : ਖੇਡ ਮੰਤਰਾਲੇ ਨੇ ਨਵੇਂ ਕੁਸ਼ਤੀ ਸੰਘ ਨੂੰ ਕੀਤਾ ਰੱਦ, WFI ਪ੍ਰਧਾਨ ਸੰਜੇ ਸਿੰਘ ਮੁਅੱਤਲ
NEXT STORY