ਨਵੀਂ ਦਿੱਲੀ— ਪਾਕਿਸਤਾਨ ਦੇ ਸਟਾਰ ਕ੍ਰਿਕਟਰ ਰਹੇ ਮੁਹੰਮਦ ਯੂਸੁਫ (ਪਹਿਲਾਂ ਉਨ੍ਹਾਂ ਦਾ ਨਾਂ ਯੂਸੁਫ ਯੋਹਾਨਾ ਸੀ) ਨੇ ਵਿਰਾਟ ਕੋਹਲੀ ਨੂੰ ਲੈ ਕੇ ਕਿਹਾ ਹੈ ਕਿ ਉਹ ਵਧੀਆ ਬੱਲੇਬਾਜ਼ ਹੈ, ਪਰ ਸਚਿਨ-ਦ੍ਰਵਿੜ ਦੇ ਪੱਧਰ ਦੇ ਨਹੀਂ। 90 ਦੇ ਦਹਾਕੇ ਦੇ ਕ੍ਰਿਕਟਰ ਰਹੇ ਯੂਸੁਫ ਦੀ ਗਿਣਤੀ ਪਾਕਿਸਤਾਨ ਦੇ ਦਿੱਗਜ ਖਿਡਾਰੀਆਂ ਵਿੱਚ ਹੁੰਦੀ ਹੈ। ਹਾਲਾਂਕਿ, ਉਨ੍ਹਾਂ ਦਾ ਬਚਪਨ ਬੇਹੱਦ ਗਰੀਬੀ ਅਤੇ ਮੁਸ਼ਕਲਾਂ ਵਿੱਚ ਗੁਜਰਿਆ। ਕਦੇ ਉਹ ਕ੍ਰਿਕਟ ਛੱਡ ਕੇ ਦਰਜੀ ਦੀ ਦੁਕਾਨ ਅਤੇ ਰਿਕਸ਼ਾ ਚਲਾਉਣ ਵਰਗੇ ਕੰਮ ਕਰ ਚੁੱਕੇ ਹਨ।
ਪਿਤਾ ਰੇਲਵੇ ਸਟੇਸ਼ਨ ਉੱਤੇ ਕਰਦੇ ਸਨ ਕੰਮ
1974 ਵਿਚ ਜੰਮੇ ਯੂਸੁਫ ਦੇ ਪਿਤਾ ਕਦੇ ਰੇਲਵੇ ਸਟੇਸ਼ਨ ਉੱਤੇ ਕੰਮ ਕਰਦੇ ਸਨ। ਉਨ੍ਹਾਂ ਦੀ ਫੈਮਿਲੀ ਕੋਲ ਹੀ ਦੀ ਰੇਲਵੇ ਕਲੋਨੀ ਵਿੱਚ ਰਹਿੰਦੀ ਸੀ। ਬਚਪਨ ਵਿੱਚ ਯੂਸੁਫ ਇੱਕ ਬੱਲੇ ਤੱਕ ਨਹੀਂ ਖਰੀਦ ਸਕਦੇ ਸਨ। 12 ਸਾਲ ਦੀ ਉਮਰ ਤੱਕ ਉਨ੍ਹਾਂ ਨੇ ਕਦੇ ਪ੍ਰੋਫੈਸ਼ਨਲ ਕ੍ਰਿਕਟ ਖੇਡਣ ਦੇ ਬਾਰੇ ਵਿੱਚ ਨਹੀਂ ਸੋਚਿਆ ਸੀ ਪਰ ਉਨ੍ਹਾਂ ਦੇ ਵਧੀਆ ਸ਼ਾਰਟ ਨੇ ਕਈ ਲੋਕਾਂ ਨੂੰ ਇੰਪ੍ਰੈਸ ਕਰ ਦਿੱਤਾ। ਘਰ ਚਲਾਉਣ ਲਈ ਉਹ ਘੱਟ ਉਮਰ ਵਿੱਚ ਹੀ ਇੱਕ ਦਰਜੀ ਦੀ ਦੁਕਾਨ ਉੱਤੇ ਕੰਮ ਕਰਨ ਲੱਗੇ। ਨਾਲ-ਨਾਲ ਹੀ ਉਹ ਕ੍ਰਿਕਟ ਖੇਡਿਆ ਕਰਦੇ ਸਨ। 1990 ਵਿੱਚ ਲਾਹੌਰ ਕੋਲ ਇਕ ਲੋਕਲ ਮੈਚ ਖੇਡਦੇ ਹੋਏ ਉਨ੍ਹਾਂ ਨੂੰ ਇੱਕ ਕਲੱਬ ਲਈ ਕ੍ਰਿਕਟ ਖੇਡਣ ਦਾ ਆਫਰ ਮਿਲਿਆ, ਕਿਉਂਕਿ ਉਸ ਕਲੱਬ ਕੋਲ ਪੂਰੇ ਖਿਡਾਰੀ ਨਹੀਂ ਸਨ। 20 ਸਾਲ ਦੀ ਉਮਰ ਤੱਕ ਯੂਸੁਫ ਕ੍ਰਿਕਟ ਖੇਡਦੇ ਰਹੇ, ਪਰ ਅਚਾਨਕ 1994 ਵਿੱਚ ਉਨ੍ਹਾਂ ਨੇ ਕ੍ਰਿਕਟ ਤੋਂ ਦੂਰੀ ਬਣਾ ਲਈ ਅਤੇ ਬਹਾਵਲਪੁਰ ਵਿੱਚ ਰਿਕਸ਼ਾ ਚਲਾਉਣ ਲੱਗੇ।
ਚਾਰ ਸਾਲ ਬਾਅਦ ਕੀਤਾ ਡੈਬਿਊ
ਹਾਲਾਂਕਿ, ਕੁਝ ਸਮੇਂ ਤੱਕ ਰਿਕਸ਼ਾ ਚਲਾਉਣ ਦੇ ਬਾਅਦ ਯੂਸੁਫ ਕ੍ਰਿਕਟ ਵਿਚ ਪਰਤ ਆਏ ਅਤੇ 1998 ਵਿੱਚ ਪਾਕਿਸਤਾਨ ਲਈ ਕੌਮਾਂਤਰੀ ਕ੍ਰਿਕਟ ਵਿੱਚ ਡੈਬਿਊ ਕੀਤਾ। ਦੱਖਣੀ ਅਫਰੀਕਾ ਖਿਲਾਫ ਉਨ੍ਹਾਂ ਦਾ ਡੈਬਿਊ ਟੈਸਟ ਕੁਝ ਖਾਸ ਨਹੀਂ ਰਿਹਾ। ਉਹ ਇਸ ਮੈਚ ਵਿਚ ਸਿਰਫ 5 ਅਤੇ 1 ਦੌੜਾਂ ਦੀ ਪਾਰੀ ਖੇਡ ਸਕੇ। ਹਾਲਾਂਕਿ ਅਗਲੇ 6 ਟੈਸਟ ਵਿਚ ਯੂਸੁਫ ਨੇ 44 ਦੀ ਐਵਰੇਜ਼ ਨਾਲ 442 ਦੌੜਾਂ ਬਣਾ ਕੇ ਆਪਣੇ ਆਪ ਨੂੰ ਸਾਬਤ ਕੀਤਾ ਅਤੇ ਟੀਮ ਵਿੱਚ ਜਗ੍ਹਾ ਬਣਾਈ।
ਪੁਜਾਰਾ ਨੇ ਹਾਸਲ ਕੀਤੀ ਇਹ ਖਾਸ ਉਪਲਬਧੀ, ਸਚਿਨ, ਦ੍ਰਾਵਿੜ ਨੂੰ ਛੱਡਿਆ ਪਿੱਛੇ
NEXT STORY