ਸਪੋਰਟਸ ਡੈਸਕ– ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਦੀ ਪਰਥ ਟੈਸਟ ’ਚ ਕੁਮੈਂਟਰੀ ਕਰਦਿਆਂ ਅਚਾਨਕ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੋਂਟਿੰਗ ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਕੁਮੈਂਟਰੀ ਪੈਨਲ ਦਾ ਹਿੱਸਾ ਸੀ।
ਖਬਰ ਮੁਤਾਬਕ, ਪੌਂਟਿੰਗ ਲਾਈਵ ਮੈਚ ’ਚ ਕੁਮੈਂਟਰੀ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਦੇ ਸੀਨੇ ’ਚ ਦਰਦ ਸ਼ੁਰੂ ਹੋ ਗਈ ਅਤੇ ਤੁਰੰਤ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੌਂਟਿੰਗ ਨੇ ਲੰਚ ਟਾਈਮ ਦੇ ਸਮੇਂ ਬੇਚੈਨੀ ਮਹਿਸੂਸ ਹੋਣ ’ਤੇ ਹਸਪਤਾਲ ਜਾਣ ਦੀ ਇੱਛਾ ਜਤਾਈ ਸੀ।
ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਮੁਤਾਬਕ, ਆਸਟ੍ਰੇਲੀਆ ਦੀ ਟੀਮ ਦੇ ਡਾਕਟਰ ਲੀਗ ਗੋਲਡਿੰਗ, ਪੌਂਟਿੰਗ ਨੂੰ ਹਸਪਤਾਲ ਲੈ ਕੇ ਗਏ ਕਿਉਂਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਸਨ। ਰਿਪੋਰਟ ਮੁਤਾਬਕ, ਚੈਨਲ 7 ਦੇ ਬੁਲਾਰੇ ਨੇ ਕਿਹਾ ਕਿ ਰਿਕੀ ਪੌਂਟਿੰਗ ਬੀਮਾਰ ਹਨ ਅਤੇ ਅੱਜ ਅੱਗੇ ਦੀ ਕੁਮੈਂਟਰੀ ਨਹੀਂ ਕਰ ਸਕਣਗੇ। ਫਿਲਹਾਲ ਅਜੇ ਤਕ ਪੌਂਟਿੰਗ ਦੀ ਮੌਜੂਦਾ ਸਥਿਤੀ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਨਾਲ ਹੀ ਇਹ ਵੀ ਵੇਖਿਆ ਜਾਣਾ ਬਾਕੀ ਹੈ ਕਿ ਉਹ ਇਸਟੈਸਟ ਮੈਚ ’ਚ ਮੁੜ ਕੁਮੈਂਟਰੀ ਸ਼ੁਰੂ ਕਰ ਸਕਣਗੇ ਜਾਂ ਨਹੀਂ।
ਗਿੱਟੇ ਦੀ ਸਰਜਰੀ ਕਾਰਨ ਮਾਰਸ਼ 3 ਮਹੀਨੇ ਲਈ ਬਾਹਰ, ਭਾਰਤ 'ਚ ਨਹੀਂ ਖੇਡ ਸਕਣਗੇ ਟੈਸਟ ਸੀਰੀਜ਼
NEXT STORY