ਮੈਲਬੌਰਨ (ਭਾਸ਼ਾ)- ਆਸਟਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਆਪਣੇ ਖੱਬੇ ਗਿੱਟੇ ਦੀ ਸਰਜਰੀ ਕਾਰਨ ਭਾਰਤ ਖ਼ਿਲਾਫ਼ ਆਗਾਮੀ ਟੈਸਟ ਸੀਰੀਜ਼ ਵਿਚ ਨਹੀਂ ਖੇਡ ਸਕਣਗੇ। ਮਾਰਸ਼ ਦੇ ਤਿੰਨ ਮਹੀਨਿਆਂ ਲਈ ਕ੍ਰਿਕਟ ਤੋਂ ਦੂਰ ਰਹਿਣ ਦੀ ਸੰਭਾਵਨਾ ਹੈ। ਇਸ 31 ਸਾਲਾ ਆਲਰਾਊਂਡਰ ਦੀ 'ਕੀਹੋਲ' ਸਰਜਰੀ ਹੋਈ। ਆਸਟ੍ਰੇਲੀਆ ਦੇ ਮੁੱਖ ਚੋਣਕਾਰ ਜਾਰਜ ਬੇਲੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਮਾਰਚ 'ਚ ਭਾਰਤ ਖਿਲਾਫ ਹੋਣ ਵਾਲੀ ਵਨਡੇ ਸੀਰੀਜ਼ ਲਈ ਉਹ ਫਿੱਟ ਹੋ ਜਾਣਗੇ।
ਬੇਲੀ ਨੇ ਇਕ ਬਿਆਨ 'ਚ ਕਿਹਾ, ''ਮਿਸ਼ੇਲ ਸਾਡੀ ਟੀਮ ਦਾ ਅਹਿਮ ਮੈਂਬਰ ਹੈ ਅਤੇ ਅਸੀਂ ਇਸ ਰਿਕਵਰੀ ਪ੍ਰਕਿਰਿਆ ਦੌਰਾਨ ਉਸ ਦਾ ਸਮਰਥਨ ਕਰਾਂਗੇ ਅਤੇ ਸਾਨੂੰ ਉਮੀਦ ਹੈ ਕਿ ਉਹ ਮਾਰਚ 'ਚ ਭਾਰਤ ਖਿਲਾਫ ਵਨਡੇ ਸੀਰੀਜ਼ ਲਈ ਆਸਟ੍ਰੇਲੀਆਈ ਚੋਣ ਲਈ ਉਪਲੱਬਧ ਹੋਵੇਗਾ।' ਮਾਰਸ਼ ਤੋਂ ਇਲਾਵਾ ਆਲਰਾਊਂਡਰ ਗਲੇਨ ਮੈਕਸਵੈੱਲ ਵੀ ਟੈਸਟ ਸੀਰੀਜ਼ ਨਹੀਂ ਖੇਡ ਸਕਣਗੇ। ਮੈਕਸਵੈੱਲ ਹਾਦਸੇ 'ਚ ਲੱਗੀਆਂ ਸੱਟਾਂ ਤੋਂ ਠੀਕ ਹੋ ਰਹੇ ਹਨ। ਆਸਟਰੇਲੀਆ ਫਰਵਰੀ-ਮਾਰਚ ਵਿੱਚ ਬਾਰਡਰ ਗਾਵਸਕਰ ਟਰਾਫੀ ਲਈ ਚਾਰ ਮੈਚਾਂ ਦੀ ਟੈਸਟ ਸੀਰੀਜ਼ ਲਈ ਭਾਰਤ ਦਾ ਦੌਰਾ ਕਰੇਗਾ।
ਫੁੱਟਬਾਲ ਜਗਤ 'ਚ ਸੋਗ ਦੀ ਲਹਿਰ, 22 ਸਾਲਾ ਫੁੱਟਬਾਲਰ ਐਂਡਰੇਸ ਬਲਾਂਟਾ ਨੇ ਦੁਨੀਆ ਨੂੰ ਕਿਹਾ ਅਲਵਿਦਾ
NEXT STORY