ਸਪੋਰਟਸ ਡੈਸਕ- ਬੰਗਲਾਦੇਸ਼ ਕ੍ਰਿਕਟ ਟੀਮ ਦੇ ਭਾਰਤ ਦੌਰੇ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਹੋ ਰਹੇ 'ਅੱਤਿਆਚਾਰਾਂ' ਵਿਰੁੱਧ ਕਾਨਪੁਰ ਅਤੇ ਗਵਾਲੀਅਰ ਵਿੱਚ ਪ੍ਰਦਰਸ਼ਨ ਕੀਤੇ ਗਏ। ਕਾਨਪੁਰ ਦਾ ਗ੍ਰੀਨ ਪਾਰਕ 27 ਸਤੰਬਰ ਤੋਂ ਪਹਿਲੇ ਟੈਸਟ ਦੀ ਮੇਜ਼ਬਾਨੀ ਕਰੇਗਾ ਜਦਕਿ ਟੀ-20 ਮੈਚ 6 ਅਕਤੂਬਰ ਨੂੰ ਗਵਾਲੀਅਰ 'ਚ ਖੇਡਿਆ ਜਾਣਾ ਹੈ।
ਸੜਕ 'ਤੇ ਹੋਇਆ ਹਵਨ
ਕਾਨਪੁਰ 'ਚ ਪੁਲਸ ਨੇ ਅੱਜ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ 20 ਮੈਂਬਰਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ, ਜੋ ਗ੍ਰੀਨ ਪਾਰਕ ਸਟੇਡੀਅਮ ਦੇ ਗੇਟ ਨੰਬਰ 10ਬੀ ਦੇ ਸਾਹਮਣੇ ਸੜਕ 'ਤੇ ਹਵਨ ਕਰ ਰਹੇ ਸਨ।
ਪੁਲਸ ਮੁਤਾਬਕ ਵੀਆਈਪੀ ਮਹਿਮਾਨਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਾਨਪੁਰ ਦੇ ਵਧੀਕ ਪੁਲਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਹਰੀਸ਼ ਚੰਦਰ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਸਮੇਤ ਲੋੜੀਂਦੀ ਪੁਲਸ ਫੋਰਸ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ, 'ਅਸੀਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰ ਰਹੇ ਹਾਂ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਸਾਨੂੰ ਲੋੜੀਂਦੀ ਪੁਲਸ ਫੋਰਸ ਮਿਲੇਗੀ।'
ਤਿੰਨ ਹਿੱਸਿਆਂ ਵਿੱਚ ਵੰਡੀ ਗਈ ਗ੍ਰੀਨ ਪਾਰਕ
ਗ੍ਰੀਨ ਪਾਰਕ ਸਟੇਡੀਅਮ ਅਤੇ ਹੋਟਲ ਲੈਂਡ ਮਾਰਕ ਨੂੰ ਸੈਕਟਰ, ਜ਼ੋਨ ਅਤੇ ਸਬ-ਜ਼ੋਨ ਵਿੱਚ ਵੰਡਿਆ ਗਿਆ ਹੈ ਅਤੇ ਇਸ ਦਾ ਕੰਟਰੋਲ ਕ੍ਰਮਵਾਰ ਡੀਸੀਪੀ, ਏਡੀਸੀਪੀ ਅਤੇ ਏਸੀਪੀ ਪੱਧਰ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਤਿੱਖੀ ਨਜ਼ਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਹਿੰਦੂ ਮਹਾਸਭਾ ਦਾ 'ਗਵਾਲੀਅਰ ਬੰਦ'
ਭਾਰਤ-ਬੰਗਲਾਦੇਸ਼ ਕ੍ਰਿਕਟ ਮੈਚ ਦੇ ਵਿਰੋਧ 'ਚ ਹਿੰਦੂ ਮਹਾਸਭਾ ਨੇ 6 ਅਕਤੂਬਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਬੰਦ ਦਾ ਸੱਦਾ ਦਿੱਤਾ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਮੈਚ 6 ਅਕਤੂਬਰ ਨੂੰ ਗਵਾਲੀਅਰ 'ਚ ਖੇਡਿਆ ਜਾਣਾ ਹੈ। ਸੰਗਠਨ ਦੇ ਰਾਸ਼ਟਰੀ ਉਪ-ਪ੍ਰਧਾਨ ਜੈਵੀਰ ਭਾਰਦਵਾਜ ਨੇ ਦਾਅਵਾ ਕੀਤਾ ਕਿ ਬੰਗਲਾਦੇਸ਼ 'ਚ ਹਿੰਦੂਆਂ 'ਤੇ 'ਅੱਤਿਆਚਾਰ' ਅਜੇ ਵੀ ਜਾਰੀ ਹਨ ਅਤੇ ਅਜਿਹੀ ਸਥਿਤੀ 'ਚ ਬੰਗਲਾਦੇਸ਼ ਨਾਲ ਕ੍ਰਿਕਟ ਖੇਡਣਾ ਠੀਕ ਨਹੀਂ ਹੈ। ਹਿੰਦੂ ਮਹਾਸਭਾ ਨੇ ਮੈਚ ਵਾਲੇ ਦਿਨ 'ਗਵਾਲੀਅਰ ਬੰਦ' ਦਾ ਸੱਦਾ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਜ਼ਰੂਰੀ ਵਸਤੂਆਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਡਾਲ ਸਪੇਨ ਦੀ ਡੇਵਿਸ ਕੱਪ ਟੀਮ 'ਚ ਸ਼ਾਮਲ
NEXT STORY